75 ਸਾਲ ਬਾਅਦ ਸ਼੍ਰੀ ਕਰਤਾਰਪੁਰ ਸਾਹਿਬ ‘ਚ ਮਿਲੇ ਚਾਚਾ-ਭਤੀਜਾ, ਦੇਸ਼ ਦੀ ਵੰਡ ‘ਚ ਵਿਛੜਿਆ ਸੀ ਪਰਿਵਾਰ
ਗੁਰਦਾਸਪੁਰ, 09 ਅਗਸਤ 2022
ਦੇਸ਼ ਦੀ ਵੰਡ ਵੇਲੇ ਬਹੁਤ ਸਾਰੇ ਪਰਿਵਾਰ ਵਿਛੜ ਗਏ ਸਨ| ਜਿਸ ਤੋਂ ਬਾਅਦ ਕੁਝ ਭਾਰਤ ਆ ਗਏ ਤੇ ਕੁਝ ਪਾਕਿਸਤਾਨ ਹੀ ਰਹਿ ਗਏ|ਅਸੀਂ ਅਕਸਰ ਅੱਜ ਕੱਲ ਵੇਖਦੇ ਹਾਂ ਕਿ ਸ਼੍ਰੀ ਕਰਤਾਰਪੁਰ ਸਾਹਿਬ ਬਹੁਤ ਸਾਰੇ ਵਿਛਰੇ ਪਰਿਵਾਰ ਮਿਲਦੇ ਹਨ | ਅਜਿਹਾ ਹੀ ਇੱਕ ਮਾਮਲਾਸ਼੍ਰੀ ਕਰਤਾਰਪੁਰ ਸਾਹਿਬ ‘ਚ 2 ਪਰਿਵਾਰਾਂ ਦਾ ਮਿਲਾਪ ਹੋਇਆ ਜੋ 75 ਸਾਲ ਪਹਿਲਾਂ ਵਿਛੜ ਚੁਕੇ ਸਨ। ਜਲੰਧਰ ਦੇ ਨੇੜੇ ਰਹਿਣ ਵਾਲੇ 92 ਸਾਲ ਦੇ ਬਜ਼ੁਰਗ ਸਰਵਣ ਸਿੰਘ ਜੋ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਆਪਣੇ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪਾਕਿਸਤਾਨ ਤੋਂ ਉਜੜ ਭਾਰਤ ਆ ਵਸੇ ਲੇਕਿਨ ਅੱਜ ਵੀ ਬਜ਼ੁਰਗ ਨੂੰ ਇਸ ਵੰਡ ਦਾ ਮਲਾਲ ਹੈ ਕਿ ਉਸ ਦਾ ਵੰਡ ਚ ਸਾਰਾ ਪਰਿਵਾਰ ਮਾਰਿਆ ਗਿਆ ਅਤੇ ਇਕ ਭਤੀਜਾ ਮੋਹਨ ਸਿੰਘ ਜਿਸ ਦੀ ਉਦੋਂ ਉਮਰ 6 ਸਾਲ ਸੀ ਉਹ ਉਥੇ ਗੁਮ ਹੋ ਗਿਆ।
ਬਜ਼ੁਰਗ ਸਰਵਣ ਦਾ ਕਹਿਣਾ ਹੈ ਕਿ ਪਿਛਲੇ 75 ਸਾਲ ਤੋਂ ਉਹ ਆਪਣੇ ਭਤੀਜੇ ਦੀ ਭਾਲ ਚ ਸਨ ਲੇਕਿਨ ਕੋਈ ਅਤਾ ਪਤਾ ਨਹੀਂ ਮਿਲਿਆ। ਲੇਕਿਨ ਕੁਝ ਸਾਲ ਪਹਿਲਾ ਕੈਨੇਡਾ ਚ ਅਤੇ ਮੁੜ ਪੰਜਾਬ ਚ ਕੁਝ ਲੋਕਾਂ ਨੇ ਉਸਦੀ ਇੰਟਰਵਿਊ ਕੀਤੀ ਅਤੇ ਜਦ ਉਸਨੇ ਆਪਣਾ ਦਰਦ ਅਤੇ ਵਿਛੋੜਾ ਬਿਆਨ ਕੀਤਾ ਤਾਂ ਉਹਨਾਂ ਨੂੰ ਅਖੀਰ ਮੋਹਨ ਸਿੰਘ ਤਾਂ ਮਿਲਿਆ ਲੇਕਿਨ ਉਹ ਉਥੇ ਮੋਹਨ ਸਿੰਘ ਨਹੀਂ ਬਲਕਿ ਅਬਦੁਲ ਖ਼ਾਲਿਕ ਹੈ ਅਤੇ ਉਸਦਾ ਵੀ ਇਕ ਆਪਣਾ ਵੱਡਾ ਪਰਿਵਾਰ ਹੈ ਅਤੇ ਅੱਜ ਅਖੀਰ ਇਹ ਦੋਵੇ ਚਾਚਾ ਭਤੀਜਾ ਪਾਕਿਸਤਾਨ ਦੀ ਧਰਤੀ ਗੁਰੂ ਘਰ ਸ਼੍ਰੀ ਕਰਤਾਰਪੁਰ ਸਾਹਿਬ ਗੁਰੂਦਵਾਰਾ ਦਰਬਾਰ ਸਾਹਿਬ ਇਕੱਠੇ ਹੋਏ । ਬਜ਼ੁਰਗ ਸਰਵਣ ਸਿੰਘ ਉਹਨਾਂ ਦੀ ਬੇਟੀ ਜੋ ਉਹਨਾਂ ਨਾਲ ਉਥੇ ਸਾਥ ਗਈ ਉਸ ਦਾ ਕਹਿਣਾ ਸੀ ਕਿ ਜਦ ਉਹ ਦੋਵੇ ਪਰਿਵਾਰ ਮਿਲੇ ਤਾ ਸਮਾਂ ਦਾ ਇਕ ਵੱਖਰਾ ਅਹਿਸਾਸ ਸੀ ਅਤੇ ਖੁਸ਼ੀ ਦੇ ਪਲ ਸਨ ਅਤੇ ਹੁਣ ਉਹਨਾਂ ਦਾ ਬਾਕੀ ਪਰਿਵਾਰ ਜੋ ਕੈਨੇਡਾ ਚ ਹੈ ਉਹ ਵੀ ਪਾਕਿਸਤਾਨ ਜਾਣਗੇ |