The Summer News
×
Sunday, 28 April 2024

ਸੋਰ ਊਰਜਾ ਸਬਸਿਡੀ ਦਾ ਗਲਤ ਫਾਇਦਾ ਚੁਕਣ ਵਾਲਿਆ ਦੀ ਹੁਣ ਖੈਰ ਨਹੀਂ

ਬਠਿੰਡਾ :  (ਬਠਿੰਡਾ) ਵਿਖੇ ਕਾਂਗਰਸ ਸਰਕਾਰ ਦੌਰਾਨ  ਕਰੀਬ 100 ਕਰੋੜ ਦੀ ਲਾਗਤ ਨਾਲ ਲਿਆਂਦਾਗਿਆ ਸੋਰ ਊਰਜਾ ਸਬਸਿਡੀ ਪ੍ਰੋਜੈਕਟ ਅੱਜਕਲ ਚਰਚਾ ਦੇ ਵਿੱਚ ਹੈ। ਇਹ ਪ੍ਰੋਜੈਕਟ ਲਿਆਂਦਾ ਤਾਂ ਗਿਆ ਸੀ ਗਰੀਬ ਅਤੇ ਪਿਛੜੇ ਵਰਗ ਦੇ ਪਰਿਵਾਰਾਂ ਨੂੰ ਸੋਰ ਊਰਜਾ ਦਾ ਫਾਇਦਾ ਪਹੁੰਚਾਉਣ ਲਈ। ਪਰ ਇਸ ਦੇ ਅੰਦਰ ਗੜਬੜਿਆਂ ਦੇਖਿਆ ਜਿਸ ‘ਚ ਦੇਖਿਆ ਗਿਆ ਅਮੀਰ ਅਤੇ ਜਨਰਲ ਵਰਗ ਦੇ ਲੋਕਾਂ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਘਰਾਂ  ‘ਚ ਸੋਲਰ ਪੈਨਲ ਲਗਾਉਣ ਦਾ ਮਾਮਲਾ ਸਾਹਮਣੇ ਆਇਆ।


Former  ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪਿਛਲੇ ਸਾਲ ਦਸੰਬਰ ਵਿੱਚ ਬਠਿੰਡਾ ਵਿੱਚ 100 ਕਰੋੜ ਦਾ ਇੱਕ ਪ੍ਰਾਜੈਕਟ ਲਿਆਂਦਾ ਗਿਆ ਸੀ।


ਪ੍ਰੋਜੈਕਟ ਦੌਰਾਨ 9,000 ਘਰਾਂ ਦੀਆਂ ਛੱਤਾਂ ‘ਤੇ 1 ਕਿਲੋਵਾਟ ਸੋਲਰ ਪਾਵਰ ਪੈਨਲ ਲਗਾਏ ਜਾਣੇ ਸੀ।


ਇਸ ਦੇ ਨਾਲ ਹੀ ਦਸ ਦਈਏ ਕਿ ਇਹ ਸਕੀਮ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਅਤੇ ਅਨੁਸੂਚਿਤ ਜਾਤੀਆਂ ਲਈ ਸੀ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਵਿੱਚ ineligible beneficiaries, ਜਿਨ੍ਹਾਂ ਵਿੱਚ ਅਮੀਰ, ਗਰੀਬੀ ਰੇਖਾ ਤੋਂ ਉਪਰ ਰਹਿ ਰਹੇ ਪਰਿਵਾਰ ਅਤੇ ਆਮ ਵਰਗ ਨਾਲ ਸਬੰਧਤ ਹਨ, ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ ਹੈ।


 


ਹੁਣ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ੁਰੂ ਹੋਈ ਇਸ ਸਾਰੀ ਕਵਾਇਦ ਨੇ ਲਾਭਪਾਤਰੀਆਂ ਦੀ ਸੂਚੀ ਮੁਹੱਈਆ ਕਰਵਾਉਣ ਵਾਲੇ ਸਥਾਨਕ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। Peda  ਦੁਆਰਾ ਨਿਯੁਕਤ ਕੰਪਨੀ ਨੇ ਇਸ ਯੋਜਨਾ ‘ਤੇ ਲਗਭਗ 16 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਲਗਭਗ 1,200 ਘਰਾਂ ‘ਤੇ ਸੋਲਰ ਪਾਵਰ ਪੈਨਲ ਲਗਾਏ ਹਨ।


ਹੁਣ ਏਜੰਸੀ ਹਰਕਤ ਵਿੱਚ ਆ ਗਈ ਹੈ ਅਤੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਤੋਂ ਤਿੰਨ ਮੁਲਾਜ਼ਮਾਂ ਦੀ ਟੀਮ ਅਯੋਗ ਲਾਭਪਾਤਰੀਆਂ ਦੇ ਘਰਾਂ ਤੋਂ ਪੈਨਲ ਹਟਾਉਣ ਲਈ ਤਾਇਨਾਤ ਕੀਤੀ ਗਈ ਹੈ। ਸੁਮੀਤ ਜਾਰੰਗਲ, ਮੁੱਖ ਕਾਰਜਕਾਰੀ ਅਧਿਕਾਰੀ, ਪੇਡਾ ਨੇ ਕਿਹਾ ਕਿ ਉਹ ਅਯੋਗ ਲਾਭਪਾਤਰੀਆਂ ਨੂੰ “ਵੱਡ ਆਊਟ” ਕਰਨ ਦੀ ਪ੍ਰਕਿਰਿਆ ਵਿੱਚ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪ੍ਰਾਜੈਕਟ ਨੂੰ ਟਾਲ ਦਿੱਤਾ ਹੈ ਅਤੇ ਵਿੱਤ ਵਿਭਾਗ ਨੂੰ ਲਗਭਗ 80 ਕਰੋੜ ਰੁਪਏ ਦੀ ਅਣ-ਖਰਚੀ ਰਕਮ ਵਾਪਸ ਕਰ ਦਿੱਤੀ ਹੈ।


17 ਜਨਵਰੀ ਨੂੰ ਇੱਕ ਫੇਸਬੁੱਕ ਪੋਸਟ ਵਿੱਚ, ਮਨਪ੍ਰੀਤ ਬਾਦਲ ਨੇ ਬਠਿੰਡਾ ਸ਼ਹਿਰ ਵਿੱਚ ਲੋੜਵੰਦਾਂ ਲਈ ਮੁਫਤ ਸੋਲਰ ਪੈਨਲ ਲਗਾਉਣ ਲਈ ਇਸਨੂੰ “ਪੰਜਾਬ ਵਿੱਚ ਆਪਣੀ ਕਿਸਮ ਦਾ ਪਹਿਲਾ ਪਾਇਲਟ ਪ੍ਰੋਜੈਕਟ” ਕਿਹਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪਹਿਲੇ ਪੜਾਅ ਵਿੱਚ 1 ਕਿਲੋਵਾਟ ਦੇ 12,934 ਸੋਲਰ ਪੈਨਲ ਲਗਾਏ ਜਾ ਰਹੇ ਹਨ।


 


 


Story You May Like