The Summer News
×
Saturday, 18 May 2024

ਜਾਪਾਨ 'ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਭਾਰਤੀ ਦੂਤਾਵਾਸ ਅਲਰਟ, ਜਾਰੀ ਕੀਤੇ ਐਮਰਜੈਂਸੀ ਨੰਬਰ

ਨਵੀਂ ਦਿੱਲੀ : ਜਾਪਾਨ ਸਥਿਤ ਭਾਰਤੀ ਦੂਤਾਵਾਸ ਨੇ ਸੋਮਵਾਰ (1 ਜਨਵਰੀ) ਨੂੰ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਦੇਸ਼ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਦੂਤਾਵਾਸ ਨੇ ਐਮਰਜੈਂਸੀ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ।


ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਵਿਚ ਕਿਹਾ ਕਿਸੇ ਵੀ ਸਹਾਇਤਾ ਲਈ ਤੁਸੀਂ ਇਹਨਾਂ ਐਮਰਜੈਂਸੀ ਨੰਬਰਾਂ ਅਤੇ ਈਮੇਲ ਆਈਡੀ 'ਤੇ ਸੰਪਰਕ ਕਰ ਸਕਦੇ ਹੋ|


GCvz-VFba-YAAgp-VM


ਨਿਊਜ਼ ਏਜੰਸੀ ਰਾਇਟਰਜ਼ ਨੇ ਜਾਪਾਨ ਦੇ ਜਨਤਕ ਪ੍ਰਸਾਰਕ ਐਨਐਚਕੇ ਦੇ ਹਵਾਲੇ ਨਾਲ ਕਿਹਾ ਕਿ ਜਾਪਾਨ ਵਿੱਚ ਸੋਮਵਾਰ ਨੂੰ 7.4 ਤੀਬਰਤਾ ਦਾ ਭੂਚਾਲ ਆਇਆ ਅਤੇ ਇਸ ਤੋਂ ਬਾਅਦ ਸੁਨਾਮੀ ਲਹਿਰਾਂ ਆਈਆਂ। ਇਸ ਦੌਰਾਨ ਜਾਪਾਨ ਦੇ ਇਸ਼ੀਕਾਵਾ ਪ੍ਰੀਫੈਕਚਰ ਦੇ ਵਾਜਿਮਾ ਸ਼ਹਿਰ ਵਿੱਚ 1.2 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਆਈਆਂ।


ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐੱਮ.ਏ.) ਨੇ ਕਿਹਾ ਕਿ ਇਸ ਖੇਤਰ 'ਚ ਪੰਜ ਮੀਟਰ ਦੀ ਵੱਡੀ ਸੁਨਾਮੀ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਜਾਪਾਨ ਸਾਗਰ ਤੱਟ ਦੇ ਨਾਲ-ਨਾਲ ਨਿਗਾਟਾ, ਟੋਯਾਮਾ, ਯਾਮਾਗਾਟਾ, ਫੁਕੁਈ ਅਤੇ ਹਯੋਗੋ ਪ੍ਰੀਫੈਕਚਰ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ।

Story You May Like