The Summer News
×
Tuesday, 21 May 2024

ਖਰੀਦ ਏਜੰਸੀਆਂ ਵਲੋਂ  6,31,004 ਮੀਟਰਕ ਟਨ ਕਣਕ ਦੀ ਕੀਤੀ ਜਾ ਚੁੱਕੀ ਹੈ ਲਿਫਟਿੰਗ

ਸ੍ਰੀ ਮੁਕਤਸਰ ਸਾਹਿਬ 10 ਮਈ : ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿ਼ਲ੍ਹੇ ਦੀਆਂ ਖਰੀਦ ਏਜੰਸੀਆਂ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿ਼ਲ੍ਹੇ ਦੀਆ ਅਨਾਜ ਮੰਡੀਆ ਵਿੱਚ ਪਿਛਲੇ ਦਿਨੀ ਤੱਕ  8,49,742 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਜਿ਼ਲ੍ਹੇ ਦੀਆ ਵੱਖ ਵੱਖ ਖਰੀਦ ਏਜੰਸੀਆ ਵਲੋਂ  8,43,248 ਮੀਟਰਕ ਟਨ ਦੀ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਜਿ਼ਲ੍ਹੇ ਦੀਆਂ ਖਰੀਦ ਏਜੰਸੀਆ ਵਲੋਂ  1701.81 ਕਰੋੜ ਰੁਪਏ ਦੀ ਅਦਾਇਗੀ ਸਬੰਧਿਤ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।


ਸੰਜੇ ਸ਼ਰਮਾ ਜਿ਼ਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਮੁਕਤਸਰ ਸਾਹਿਬ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਪਨਗਰੇਨ ਏਜੰਸੀ ਵੱਲੋ 2,08,811 ਮੀਟਰਕ ਟਨ, ਮਾਰਕਫੈਡ ਏਜੰਸੀ ਵੱਲੋ 2,36,239 ਮੀਟਰਕ ਟਨ, ਪਨਸਪ ਏਜੰਸੀ ਵੱਲੋ 2,11,115 ਮੀਟਰਕ ਟਨ, ਵੇਅਰਹਾਉਸ ਏਜੰਸੀ ਵੱਲੋ 1,85,933 ਮੀਟਰਕ ਟਨ ਅਤੇ ਪ੍ਰਾਈਵੇਟ ਖਰੀਦ 1150 ਮੀਟਰਕ ਟਨ ਖਰੀਦ ਕੀਤੀ ਜਾ ਚੁੱਕੀ ਹੇ। ਉਹਨਾਂ ਦੱਸਿਆ ਕਿ ਖਰੀਦ ਏਜੰਸੀਆਂ ਵਲੋਂ  6,31,004 ਮੀਟਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ।


ਉਹਨਾਂ ਦੱਸਿਆ ਕਿ ਕਣਕ ਦੀ ਸੁਚਾਰੂ ਢੰਗ ਨਾਲ ਢੋਆ-ਢੁਆਈ ਲਈ ਤਕਰੀਬਨ 2200 ਟਰੱਕਾਂ ਅਤੇ ਵਹੀਕਲ ਤੇ  ਵੀ.ਟੀ.ਐਸ  ਅਤੇ ਜੀ.ਪੀ.ਐਸ ਟਰੈਕਿੰਗ ਸਿਸਟਮ ਲਗਾ ਕੀਤੀ ਜਾ ਰਹੀ ਹੈ ਤਾਂ ਜੋ ਢੋਆਂ ਢੁਆਈ ਤੇ ਕੜੀ ਨਜ਼ਰ ਰੱਖੀ ਜਾ ਸਕੇ ।

Story You May Like