The Summer News
×
Saturday, 18 May 2024

ਭਾਰਤ-ਪਾ.ਕਿ ਸਰਹੱਦ ‘ਤੇ ਇਕ ਵਾਰ ਫਿਰ ਡਰੋਨ ਨੇ ਦਿੱਤੀ ਦਸਤਕ, ਕਰੋੜਾਂ ਦੀ ਹੈ/ਰੋਇਨ ਬਰਾਮਦ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ 'ਤੇ ਹਰ ਰੋਜ਼ ਡਰੋਨ ਰਾਹੀਂ ਹੈਰੋਇਨ ਦੀ ਖੇਪ ਭੇਜੀ ਜਾ ਰਹੀ ਹੈ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਡਰੋਨ ਰਾਹੀਂ ਨਸ਼ੇ ਦੀ ਖੇਪ ਭੇਜ ਰਿਹਾ ਹੈ। BSF ਦੇ ਜਵਾਨ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰਨ 'ਚ ਕਾਮਯਾਬ ਹੋ ਰਹੇ ਹਨ।


ਪ੍ਰਾਪਤ ਸਮਾਚਾਰ ਅਨੁਸਾਰ ਅੰਮ੍ਰਿਤਸਰ ਅਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਬੀਓਪੀ ਭੈਣੀ ਰਾਜਪੂਤਾਨਾ 'ਚ ਇੱਕ ਪਾਕਿਸਤਾਨੀ ਡਰੋਨ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਫੜੀ ਗਈ ਹੈਰੋਇਨ ਦੀ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਕਾਰਵਾਈ ਦੌਰਾਨ ਡਰੋਨ ਤੋਂ ਸੁੱਟੀ ਗਈ ਹੈਰੋਇਨ ਲੈਣ ਆਏ ਤਸਕਰ ਫਰਾਰ ਹੋ ਗਏ। ਤਸਕਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Story You May Like