The Summer News
×
Monday, 20 May 2024

ਅੱਧਾ ਸਾਲ ਕੰਮ ਤੇ ਇੱਕ ਕਰੋੜ ਤਨਖਾਹ, ਫਿਰ ਵੀ ਕੰਮ ਲਈ ਨਹੀਂ ਮਿਲ ਰਹੇ ਲੋਕ

ਮਨੁੱਖ ਸੁਪਨੇ ਦੇਖਦਾ ਹੈ। ਰਾਤ ਨੂੰ ਵੀ ਤੇ ਦਿਨ ਨੂੰ। ਜਿਹੜੇ ਸੁਪਨੇ ਉਹ ਦਿਨ ਵੇਲੇ ਦੇਖਦਾ ਹੈ ਉਹ ਉਸਦੇ ਭਵਿੱਖ ਨਾਲ ਜੁੜੇ ਹੁੰਦੇ ਹਨ। ਚੰਗੀ ਨੌਕਰੀ, ਵਧੀਆ ਕਾਰੋਬਾਰ, ਮੋਟਾ ਬੈਂਕ ਬੈਲੈੰਸ, ਵੱਡੀ ਗੱਡੀ, ਸੋਹਣੀ ਸੁਨੱਖੀ ਘਰਵਾਲੀ, ਚਾਰੋਂ ਪਾਸੇ ਖੁਸ਼ਹਾਲੀ। ਹਰ ਬੰਦੇ ਦਾ ਸੁਪਨਾ ਹੁੰਦਾ ਹੈ ਕਿ ਉਸ ਨੂੰ ਇਕ ਵਧੀਆ ਤਨਖਾਹ ਵਾਲ਼ੀ ਨੌਕਰੀ ਮਿਲੇ। ਜੇ ਨੌਕਰੀ ਅਤੇ ਤਨਖਾਹ ਚੰਗੀ ਹੋਵੇ ਤਾਂ ਇਨਸਾਨ ਸੱਤ ਸਮੁੰਦਰ ਪਾਰ ਵੀ ਚਲਾ ਜਾਂਦਾ ਹੈ। ਗੱਲ ਕਰਦੇ ਹਾਂ ਇੱਕ ਉਸ ਨੌਕਰੀ ਦੀ ਜੋ ਚੰਗੀ ਤਨਖਾਹ ਦੇ ਰਹੀ ਹੈ ਅਤੇ ਇੱਥੇ ਤੁਸੀਂ ਆਪਣੀ ਇੱਛਾ ਅਨੁਸਾਰ ਕੰਮ ਕਰ ਸਕਦੇ ਹੋ। ਨੌਕਰੀ ਦੀ ਸਕਿਉਰਟੀ ਵੀ ਹੈ, ਫਿਰ ਵੀ ਇਹ ਨੌਕਰੀ ਕਰਨ ਲਈ ਕੋਈ ਤਿਆਰ ਨਹੀਂ ਹੋ ਰਿਹਾ। 


ਇਕ ਰਿਪੋਰਟ ਦੇ ਅਨੁਸਾਰ, ਇਹ ਉਹਨਾਂ ਲੋਕਾਂ ਲਈ ਇੱਕ ਸੁਪਨਿਆਂ ਦੀ ਜਗ੍ਹਾ ਹੋ ਸਕਦੀ ਹੈ ਜੋ ਚੰਗੀ ਤਨਖਾਹ ਕਮਾਉਣਾ ਚਾਹੁੰਦੇ ਹਨ ਅਤੇ ਨੌਕਰੀ ਦੇ ਨਾਲ-ਨਾਲ ਘੁੰਮਣ-ਫਿਰਨ ਅਤੇ ਛੁੱਟੀਆਂ ਦਾ ਆਨੰਦ ਵੀ ਲੈਨਾ ਚਾਹੁੰਦੇ ਹਨ। ਹੁਣ ਮਸਲਾ ਇਹ ਹੈ ਕਿ ਇੰਨੀਆਂ ਸਹੂਲਤਾਂ ਦੇ ਬਾਵਜੂਦ ਕੋਈ ਇਹ ਨੌਕਰੀ ਕਿਉਂ ਨਹੀਂ ਲੈ ਰਿਹਾ?


ਦੱਸ ਦੇਈਏ ਕਿ ਇਹ ਨੌਕਰੀ ਕੋਸਟ ਆਫ ਐਬਰਡੀਨ ਵਿੱਚ ਦਿੱਤੀ ਜਾ ਰਹੀ ਹੈ। ਉੱਤਰੀ ਸਾਗਰ ਦੇ ਨੇੜੇ ਪੇਸ਼ ਕੀਤੀ ਜਾ ਰਹੀ ਇਹ ਨੌਕਰੀ 6 ਮਹੀਨਿਆਂ ਲਈ ਨਾਲੋ ਨਾਲ ਕਰਨੀ ਪਵੇਗੀ, ਜਿਸ ਵਿੱਚ ਇੱਕ ਹਫ਼ਤੇ ਦੀ ਬਿਮਾਰੀ ਦੀ ਛੁੱਟੀ ਵੀ ਦਿੱਤੀ ਜਾਵੇਗੀ। ਨੌਕਰੀ ਵਿੱਚ ਇੱਕ ਦਿਨ ਦੀ ਸ਼ਿਫਟ 12 ਘੰਟੇ ਦੀ ਹੋਵੇਗੀ ਅਤੇ ਇਸਦੇ ਲਈ ਤੁਹਾਨੂੰ 5-10 ਹਜ਼ਾਰ ਨਹੀਂ ਬਲਕਿ 36 ਹਜ਼ਾਰ ਰੁਪਏ ਪ੍ਰਤੀ ਦਿਨ ਤੋਂ ਵੱਧ ਮਿਲਣਗੇ । ਜੇਕਰ ਕੰਮ ਕਰਨ ਵਾਲਾ ਵਿਅਕਤੀ ਇੱਥੇ ਦੋ ਸਾਲ ਰਹਿੰਦਾ ਹੈ ਅਤੇ 6-6 ਮਹੀਨਿਆਂ ਦੀਆਂ 2 ਸ਼ਿਫਟਾਂ ਪੂਰੀਆਂ ਕਰਦਾ ਹੈ, ਤਾਂ ਉਸਦੀ ਤਨਖਾਹ £95,420 ਯਾਨੀ ਭਾਰਤੀ ਕਰੰਸੀ ਵਿੱਚ ਲਗਭਗ 1 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ। ਅਜੇ ਤੱਕ ਇਸ ਨੌਕਰੀ ਦੀ ਪੇਸ਼ਕਸ਼ ਕਰਨ ਵਾਲਿਆਂ ਦਾ ਨਾਮ ਨਹੀਂ ਪਤਾ ਹੈ ਪਰ ਇਹ ਆਪਣੇ ਆਪ ਨੂੰ ਐਨਰਜੀ ਮਾਰਕੀਟ ਦਾ ਇੱਕ ਵੱਡਾ ਖਿਡਾਰੀ ਦੱਸ ਰਿਹਾ ਹੈ।

Story You May Like