The Summer News
×
Saturday, 27 April 2024

ਪੰਜਾਬ ਸੀਤ ਲਹਿਰ ਦੀ ਲਪੇਟ 'ਚ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਪੜ੍ਹੋ ਖ਼ਬਰ

ਚੰਡੀਗੜ੍ਹ : ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਤੋਂ ਬਾਅਦ ਚੱਲ ਰਹੀ ਸੀਤ ਲਹਿਰ ਦਾ ਅਸਰ ਪੰਜਾਬ, ਹਰਿਆਣਾ ਅਤੇ ਦਿੱਲੀ 'ਤੇ ਵੀ ਪੈ ਰਿਹਾ ਹੈ। ਸੂਬੇ ਦੇ ਕਈ ਹਿੱਸਿਆਂ 'ਚ ਧੁੰਦ ਛਾਈ ਰਹੀ ਅਤੇ ਕੜਾਕੇ ਦੀ ਠੰਡ ਬਣੀ ਰਹੀ। ਧੁੰਦ ਦਾ ਕਹਿਰ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।


ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਅਤੇ ਕਈ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਲਈ ਜਾਰੀ ਔਰੇਂਜ ਅਲਰਟ ਮੁਤਾਬਕ ਡਰਾਈਵਰਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਲੋੜ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧ ਸਕਦੀ ਹੈ। ਦੱਸ ਦੇਈਏ ਕਿ ਸੰਘਣੀ ਧੁੰਦ ਕਾਰਨ ਰੋਜ਼ਾਨਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸਵੇਰ ਵੇਲੇ ਸੜਕਾਂ 'ਤੇ ਆਵਾਜਾਈ ਆਮ ਨਾਲੋਂ ਘੱਟ ਰਹੀ ਜਦਕਿ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨ ਹੌਲੀ-ਹੌਲੀ ਚੱਲਦੇ ਦੇਖੇ ਗਏ।

Story You May Like