The Summer News
×
Tuesday, 21 May 2024

ਰਾਘਵ ਚੱਢਾ ਨੇ ਵਿੱਤ ਮੰਤਰੀ ਸੀਤਾਰਮਣ ਨਾਲ ਕੀਤੀ ਮੁਲਾਕਾਤ, “ਸਰਾਵਾਂ ਤੇ ਲਗਾਇਆ 12 ਫੀਸਦੀ GST ਵਾਪਿਸ ਲਿਆ ਜਾਵੇ”

04 ਅਗਸਤ 2022– ਆਪ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਵਿੱਤ ਮੰਤਰੀ ਸੀਤਾਰਮਣ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਘਵ ਚੱਢਾ ਨੇ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਪੰਜਾਬ ਤੇ ਲੱਖਾਂ ਕਰੋਡ਼ਾਂ ਸ਼ਰਧਾਲੂਆਂ ਵੱਲੋਂ ਅਪੀਲ ਹੈ ਕਿ ਸਰਾਵਾਂ ਤੇ ਲਗਾਇਆ 12 ਫੀਸਦੀ ਜੀਐਸਟੀ ਵਾਪਸ ਲਿਆ ਜਾਏ।


ਸੰਗਤ ਤੇ ਇਕ ਤਰ੍ਹਾਂ ਦਾ ਟੈਕਸ ਲਗਾਉਣ ਦਾ ਕੰਮ ਕੀਤਾ ਗਿਆ ਹੈ। ਇਹ ਟੈਕਸ ਮੁਗਲ ਕਾਲ ਦੇ ਸਾਸ਼ਕ ਔਰੰਗਜੇਬ ਵਲੋਂ ਜਜ਼ੀਆ ਟੈਕਸ ਲਗਾਇਆ ਜਾਂਦਾ ਸੀ। ਰਾਘਵ ਚੱਢਾ ਨੇ ਕੇਂਦਰੀ ਵਿੱਤ ਮੰਤਰੀ ਤੋਂ ਪੰਜਾਬ ਲਈ ਆਰਥਿਕ ਪੈਕੇਜ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹ ਕਿ  ਜਦੋਂ ਵੀ ਅਨਾਜ ਦੀ ਕਮੀ ਹੋਈ ਤਾਂ ਪੰਜਬ ਨੇ ਦੇਸ਼ ਦਾ ਪੇਟ ਭਰਿਆ ਹੈ।ਕਿਸਾਨਾਂ ਦੀ ਹਾਲਤ ਖਰਾਬ ਹੈ। ਚੌਲ ਅਤੇ ਕਣਕ ਪੰਜਾਬ ਪੈਦਾ ਕਰਦਾ ਹੈ। ਪੰਜਾਬ ਦਾ ਪਾਣੀ 600 ਫੁੱਟ ਥੱਲੇ ਚਲਾ ਗਿਆ ਹੈ।


Story You May Like