The Summer News
×
Friday, 10 May 2024

ਪੰਜਾਬ ਦੇ ਪਿੰਡ ਖਰੜ ਦੀ ਧੀ ਦੇ ਮੋਢੇ ‘ਤੇ ਲੱਗੇ ਸਟਾਰ, ਭਾਰਤੀ ਫੌਜ ‘ਚ ਲੈਫਟੀਨੈਂਟ ਬਣ ਕੇ ਕੀਤਾ ਪਿੰਡ ਦਾ ਨਾਮ ਰੌਸ਼ਨ

ਖਰੜ : ਖਰੜ ਦੇ ਪਿੰਡ ਖਾਨਪੁਰ ਦੀ ਪੁੱਤਰੀ ਜਸਪ੍ਰੀਤ ਕੌਰ ਨੇ ਭਾਰਤੀ ਫੌਜ ‘ਚ ਲੈਫਟੀਨੈਂਟ ਬਣ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। 30 ਜੁਲਾਈ ਨੂੰ ਚੇਨਈ ਵਿੱਚ ਪਾਸਿੰਗ ਆਊਟ ਪਰੇਡ ਵਿੱਚ ਮਾਤਾ-ਪਿਤਾ ਨੇ ਜਸਪ੍ਰੀਤ ਕੌਰ ਦੇ ਮੋਢਿਆਂ ’ਤੇ ਸਟਾਰ ਲਾਏ। ਜਸਪ੍ਰੀਤ ਕੌਰ ਦੀ ਮਾਤਾ ਕਰਮਜੀਤ ਕੌਰ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਛੋਟੀਆਂ-ਛੋਟੀਆਂ ਨੌਕਰੀਆਂ ਕੀਤੀਆਂ ਅਤੇ ਪਿਤਾ ਇੰਦਰਜੀਤ ਸਿੰਘ ਵੀ ਪ੍ਰਾਈਵੇਟ ਸੁਰੱਖਿਆ ਗਾਰਡ ਹਨ।


ਜਸਪ੍ਰੀਤ ਕੌਰ ਨੇ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਇਹ ਮੁਕਾਮ ਹਾਸਲ ਕੀਤਾ ਹੈ। ਜਸਪ੍ਰੀਤ ਕੌਰ ਆਪਣੀ ਸਫ਼ਲਤਾ ਆਪਣੀ ਦਾਦੀ ਕੇਸਰ ਕੌਰ ਨੂੰ ਦਿੰਦੀ ਹੈ, ਜਿਨ੍ਹਾਂ ਨੇ ਉਸ ਨੂੰ ਪ੍ਰੇਰਿਤ ਕੀਤਾ। ਬੁੱਧਵਾਰ ਨੂੰ ਜਸਪ੍ਰੀਤ ਕੌਰ ਦੇ ਲੈਫਟੀਨੈਂਟ ਚੁਣੇ ਜਾਣ ‘ਤੇ ਪਰਮਪ੍ਰੀਤ ਸਿੰਘ ਖਾਨਪੁਰ, ਕਮਲਦੀਪ ਸਿੰਘ ਸ਼ੇਰਗਿੱਲ, ਸਤਵੰਤ ਸਿੰਘ ਧਾਲੀਵਾਲ ਸਾਬਕਾ ਇੰਸਪੈਕਟਰ, ਸਰਨਜੀਤ ਸਿੰਘ, ਅਮਨਦੀਪ ਸਿੰਘ ਅੰਮੂ ਨੇ ਪਰਿਵਾਰ ਨੂੰ ਵਧਾਈ ਦਿੱਤੀ |


Story You May Like