The Summer News
×
Monday, 20 May 2024

ਰੂਪਨਗਰ ਪੁਲਿਸ ਵਲੋਂ ਡਕੈ. ਤੀ, ਲੁੱ/ਟਾਂ-ਖੋਹਾਂ ਕਰਨ ਵਾਲੇ 2 ਦੋ/ਸ਼ੀ 4 ਮਾਰੂ ਹਥਿਆ/ਰਾਂ ਸਮੇਤ ਕਾਬੂ

ਰੂਪਨਗਰ, 3 ਨਵੰਬਰ: ਰੂਪਨਗਰ ਪੁਲਿਸ ਵਲੋਂ ਅਪਰਾਧਿਕ ਪਿਛੋਕੜ ਵਾਲੇ ਗੈਰ-ਸਮਾਜਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਡਕੈਤੀ, ਲੁੱਟਾਂ-ਖੋਹਾਂ ਕਰਨ ਵਾਲੇ 2 ਦੋਸ਼ੀਆਂ ਨੂੰ 4 ਮਾਰੂ ਹਥਿਆਰਾਂ ਸਮੇਤ 6 ਜਿੰਦਾ ਰੌਂਦ ਨਾਲ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ।

 

ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਆਈ.ਪੀ.ਐਸ. ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ, ਵੱਲੋਂ ਗੈਰ ਸਮਾਜੀ ਅਨਸਰਾਂ/ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਅਧੀਨ ਕਪਤਾਨ ਪੁਲਿਸ (ਡਿਟੈਕਟਿਵ) ਨਵਨੀਤ ਸਿੰਘ ਮਾਹਲ ਅਤੇ ਉਪ ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ ਮਨਵੀਰ ਸਿੰਘ ਬਾਜਵਾ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ ਰੋਪੜ ਦੀ ਟੀਮ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ ਹੈ ਜਿਸ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੁੱਟਾਂ ਖੋਹਾਂ ਵਿਚ ਸ਼ਾਮਿਲ ਦੋਸ਼ੀਆਂ ਨੂੰ ਟ੍ਰੈਪ ਲਗਾ ਕੇ ਗ੍ਰਿਫਤਾਰ ਕੀਤਾ।

 

ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਦੋਸ਼ੀ ਮਨਦੀਪ ਕੁਮਾਰ ਉਰਫ ਮਨੀ ਉਮਰ 28 ਸਾਲ ਵਾਸੀ ਪਿੰਡ ਸੜੋਆ ਥਾਣਾ ਪੋਜੇਵਾਲ ਜਿਲਾ ਐਸ.ਬੀ.ਐਸ. ਨਗਰ ਅਤੇ ਜਰਨੈਲ ਸਿੰਘ ਉਰਫ ਜੈਲਾ ਉਮਰ 32 ਸਾਲ ਵਾਸੀ ਪਿੰਡ ਚਾਂਦਪੁਰ ਰੁੜਕੀ ਥਾਣਾ ਪੋਜੇਵਾਲ ਜਿਲ੍ਹਾ ਐਸ.ਬੀ.ਐਸ. ਨਗਰ ਦੀ ਗ੍ਰਿਫਤਾਰੀ ਨਾਲ ਇਨ੍ਹਾਂ ਵਲੋਂ ਹਥਿਆਰਾਂ ਨਾਲ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਖਤਰਨਾਕ ਮਨਸੂਬੇ ਫੇਲ੍ਹ ਹੋਏ ਹਨ। ਦੋਸ਼ੀਆਨ ਵਿਰੁੱਧ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹਿਲਾਂ ਵੀ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ 5 ਮੁਕੱਦਮੇ ਦਰਜ ਸਨ ਜੋ ਹੁਣ ਭਗੌੜੇ ਚੱਲ ਰਹੇ ਸਨ। 

 

ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਅੱਗੇ ਖੁਲਾਸਾ ਕੀਤਾ ਕਿ ਦੋਸ਼ੀਆਂ ਨੂੰ ਅਦਾਲਤ ਸਾਹਮਣੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਹਨਾਂ ਪਾਸੋਂ ਦੌਰਾਨੇ ਰਿਮਾਂਡ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ।

 

Story You May Like