The Summer News
×
Monday, 20 May 2024

ਸਟਾਰ ਰੇਟਿੰਗ ਨਾਲ ਹੋਟਲਾਂ ’ਚ ਬੇਹਤਰੀਨ ਸਹੂਲਤਾਂ ਦੀ ਮੁਕਾਬਲੇਬਾਜ਼ੀ ਨੂੰ ਮਿਲੇਗਾ ਹੁਲਾਰਾ-ਡੀ ਸੀ ਰੰਧਾਵਾ

ਨਵਾਂਸ਼ਹਿਰ, 5 ਮਈ, 2023: ਨਵਾਂ ਸ਼ਹਿਰ ਜੋ ਕਿ ਪੰਜਾਬ ਵਿੱਚ ਸਭ ਤੋਂ ਪ੍ਰਮੁੱਖ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਸਥਾਨਾਂ ਵਿੱਚੋਂ ਇੱਕ ਹੈ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਜਿਨ੍ਹਾਂ ਦਾ ਜੱਦੀ ਘਰ ਪਿੰਡ ਖਟਕੜ ਕਲਾਂ ਵਿਖੇ ਸਥਿਤ ਹੈ, ਦੇ ਨਾਮ ’ਤੇ ਬਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦਾ ਹੈਡ ਕੁਆਰਟਰ ਵੀ ਹੈ, ਦੀ ਮਹੱਤਤਾ ਨੂੰ ਦੇਖਦੇ ਹੋਏ, ਇੱਥੇ ਸਥਿਤ ਹੋਟਲਾਂ ਨੂੰ ਸਟਾਰ ਰੇਟਿੰਗ ਪ੍ਰਦਾਨ ਕਰਨ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਅੱਜ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੀ ਇੱਕ ਟੀਮ ਨਵਾਂਸ਼ਹਿਰ ਪੁੱਜੀ।


ਟੀਮ ਨੂੰ ਬੁਲਾਉਣ ਦੀ ਇਹ ਪਹਿਲ, ਨਵਾਂਸ਼ਹਿਰ ਦੀ ਮਹੱਤਤਾ ਅਤੇ ਇਸ ਦੇ ਦੁਆਬਾ ਖਿੱਤੇ ਦੇ ਕੇਂਦਰ ਵਿੱਚ ਸਥਿਤ ਹੋਣ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਆਪਣੇ ਤੌਰ ’ਤੇ, ਵਧੀਆ ਤੇ ਮੁਕਾਬਲੇ ਦੀਆਂ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ, ਜ਼ਿਲ੍ਹੇ ਦੇ ਹੋਟਲ ਮਾਲਕਾਂ ਨੂੰ ਸਟਾਰ ਰੇਟਿੰਗ ਲੈਣ ਬਾਰੇ ਜਾਗਰੂਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤਾਂ ਜੋ ਸ਼ਹਿਰ ਵਿੱਚ ਆਉਣ ਵਾਲੇ ਪ੍ਰਵਾਸੀਆਂ ਅਤੇ ਹੋਰ ਯਾਤਰੀਆਂ ਲਈ ਉੱਚ ਸ਼੍ਰੇਣੀ ਦੀ ਰਿਹਾਇਸ਼ ਉਪਲਬਧ ਹੋ ਸਕੇ।


ਉਨ੍ਹਾਂ ਦੱਸਿਆ ਕਿ ਇਸ ਦੇ ਮੱਦੇਨਜ਼ਰ ਭਾਵੇਂ ਹੋਰ ਵੀ ਹੋਟਲਾਂ ਨੂੰ ਦਿਸ਼ਾ-ਨਿਰਦੇਸ਼ਾਂ ਦਾ ਅਧਿਐਨ ਕਰਨ ਅਤੇ ਉਸ ਅਨੁਸਾਰ ਸਟਾਰ ਰੇਟਿੰਗ ਦੇ ਯੋਗ ਹੋਣ ਲਈ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਪਰੰਤੂ ਛੋਟੇ ਸ਼ਹਿਰਾਂ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੇ ਇੱਕ ਹੋਟਲ, ਗ੍ਰੈਂਡ ਹੋਟਲ ਨੇ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੁਆਰਾ ਨਿਰਧਾਰਤ ਸ਼ਰਤਾਂ ਮੁਤਾਬਕ ਆਪਣੇ ਹੋਟਲ ਵਿੱਚ ਸਾਰੀਆਂ ਲੋੜਾਂ ਅਧਾਰਤ ਤਬਦੀਲੀਆਂ ਕਰਨ ਲਈ ਵਿਸ਼ੇਸ਼ ਦਿਲਚਸਪੀ ਲਈ ਤਾਂ ਜੋ ਇੰਸਪੈਕਸ਼ਨ ਟੀਮ ਦੀ ਸੰਤੁਸ਼ਟੀ ਹੋ ਸਕੇ।


ਉਨ੍ਹਾਂ ਦੱਸਿਆ ਕਿ ਅੱਜ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੀ ਟੀਮ ਨੇ ਸਟਾਰ ਰੇਟਿੰਗ ਲਈ ਅੱਗੇ ਆਏ ਇਸ ਹੋਟਲ ਦੀ ਵੱਖ-ਵੱਖ ਨੁਕਤਿਆਂ ਤੋਂ ਤਿੰਨ ਸਟਾਰ ਰੇਟਿੰਗ ਪ੍ਰਵਾਨਗੀ ਨੂੰ ਮੁੱਖ ਰੱਖ ਕੇ ਵਿਸਤਿ੍ਰਤ ਜਾਂਚ ਕੀਤੀ । ਉਨ੍ਹਾਂ ਦੱਸਿਆ ਕਿ ਟੀਮ ਦਾ ਹੁੰਗਾਰਾ ਹਾਂ-ਪੱਖੀ ਜਾਪਦਾ ਸੀ, ਜਿਸ ਤੋਂ ਲੱਗਦਾ ਹੈ ਕਿ ਜੇਕਰ ਸ਼ਹਿਰ ਦਾ ਇੱਕ ਹੋਟਲ ਵੀ ਸਟਾਰ ਰੇਟਿੰਗ ’ਚ ਥਾਂ ਬਣਾ ਗਿਆ ਤਾਂ ਇਹ ਬਾਕੀਆਂ ਲਈ ਵੀ ਪ੍ਰੇਰਨਾ ਸ੍ਰੋਤ ਬਣ ਕੇ, ਉਨ੍ਹਾਂ ਨੂੰ ਵੀ ਸਟਾਰ ਰੇਟਿੰਗ ਦੀ ਮੁਕਾਬਲੇਬਾਜ਼ੀ ਲਈ ਪ੍ਰਭਾਵਿਤ ਕਰੇਗਾ।


ਇਸ ਕੇਂਦਰੀ ਟੀਮ ਵਿੱਚ ਆਰ.ਕੇ. ਸੁਮਨ, ਡਿਪਟੀ ਡਾਇਰੈਕਟਰ ਜਨਰਲ, ਖੇਤਰੀ ਡਾਇਰੈਕਟਰ, ਸੈਰ-ਸਪਾਟਾ ਮੰਤਰਾਲਾ, ਭਾਰਤ ਸਰਕਾਰ, ਇਸੇ ਮੰਤਰਾਲੇ ਤੋਂ ਅਵਨੀਸ਼ ਕੁਮਾਰ ਸ਼ਾਮਿਲ ਸਨ। ਇਸ ਮੌਕੇ ਪਿ੍ਰੰਸੀਪਲ ਅਰਘਾ ਚੱਕਰਵਰਤੀ, ਆਈ.ਐਚ.ਐਮ ਗੁਰਦਾਸਪੁਰ, ਪਰਬੁਲ ਸ਼ਰਮਾ, ਟਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ ਦੇ ਨੁਮਾਇੰਦੇ ਅਤੇ ਪੰਜਾਬ ਟੂਰਿਜ਼ਮ ਤੋਂ ਸ਼੍ਰੀਮਤੀ ਸ਼ੀਤਲ ਅਤੇ ਹੋਟਲ ਪ੍ਰਬੰਧਕ ਇੰਦਰ ਸੈਣੀ ਵੀ ਮੌਜੂਦ ਸਨ।

Story You May Like