The Summer News
×
Friday, 10 May 2024

Elvish Yadav ਦੇ ਖਿਲਾਫ਼ ਦਰਜ ਹੋਈ FIR, ਰੇਵ ਪਾਰਟੀ ਅਤੇ ਜ਼ਹਿਰੀਲੇ ਸੱਪਾਂ ਦੀ ਤਸਕਰੀ ਦਾ ਹੈ ਆਰੋਪ

ਮੁੰਬਈ : ਯੂਟਿਊਬਰ ਐਲਵਿਸ਼ ਯਾਦਵ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਹਾਲ ਹੀ 'ਚ ਐਲਵਿਸ਼ ਨੇ ਐਫਆਈਆਰ ਦਰਜ ਕਰਵਾਈ ਸੀ ਜਿਸ ਮੁਤਾਬਕ ਯੂਟਿਊਬਰ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਸੀ ਜਿਸ 'ਚ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪਰ ਹੁਣ ਖੁਦ ਯੂਟਿਊਬਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨੋਇਡਾ ਪੁਲਸ ਨੇ ਯੂਟਿਊਬਰ ਖਿਲਾਫ ਇਹ ਸ਼ਿਕਾਇਤ ਦਰਜ ਕਰਵਾਈ ਹੈ। ਹਾਲ ਹੀ ਵਿੱਚ ਨੋਇਡਾ ਪੁਲਿਸ ਨੇ ਸੈਕਟਰ 49 ਵਿੱਚ ਛਾਪੇਮਾਰੀ ਕਰਕੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ।ਛਾਪੇਮਾਰੀ ਦੌਰਾਨ ਪੁਲਿਸ ਨੇ 9 ਕੋਬਰਾ ਸੱਪ ਅਤੇ ਸੱਪ ਦਾ ਜ਼ਹਿਰ ਬਰਾਮਦ ਕੀਤਾ ਸੀ। ਜਦੋਂ ਪੁਲਸ ਨੇ ਗ੍ਰਿਫਤਾਰ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਅਲਵਿਸ਼ ਯਾਦਵ ਦਾ ਨਾਂ ਵੀ ਸਾਹਮਣੇ ਆਇਆ।


ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਐਲਵਿਸ਼ ਯਾਦਵ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਇਲਵਿਸ਼ ਯਾਦਵ 'ਤੇ ਨੋਇਡਾ 'ਚ ਰੇਵ ਪਾਰਟੀ ਆਯੋਜਿਤ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਯੂਟਿਊਬਰ ਦੀ ਪਾਰਟੀ 'ਚ ਪਾਬੰਦੀਸ਼ੁਦਾ ਸੱਪਾਂ ਅਤੇ ਵਿਦੇਸ਼ੀ ਕੁੜੀਆਂ ਦੀ ਪਾਰਟੀ ਸੀ। ਐਲਵਿਸ਼ 'ਤੇ ਤਸਕਰੀ ਤੋਂ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਦਾ ਆਯੋਜਨ ਕਰਨ ਤੱਕ ਦਾ ਦੋਸ਼ ਹੈ। ਉਸ 'ਤੇ ਤਸਕਰੀ ਵਿਚ ਸ਼ਾਮਲ ਲੋਕਾਂ ਨਾਲ ਸਬੰਧ ਹੋਣ ਦੇ ਵੀ ਦੋਸ਼ ਹਨ।


ਇਸ ਮਾਮਲੇ 'ਚ ਨੋਇਡਾ ਪੁਲਸ ਮੁਤਾਬਕ ਸੈਕਟਰ-49 ਪੁਲਸ ਸਟੇਸ਼ਨ ਦੀ ਸ਼ਿਕਾਇਤ ਦੇ ਆਧਾਰ 'ਤੇ ਨੋਇਡਾ ਸੈਕਟਰ-51 ਸਥਿਤ ਬੈਂਕੁਏਟ ਹਾਲ 'ਚ ਪਾਰਟੀ ਕਰਨ ਦੇ ਦੋਸ਼ 'ਚ ਇਲਵਿਸ਼ ਯਾਦਵ ਸਮੇਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸੱਪ ਦਾ ਜ਼ਹਿਰ ਪ੍ਰਦਾਨ ਕਰਨਾ, ਜਿਨ੍ਹਾਂ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂ ਰਾਹੁਲ, ਟੀਟੂਨਾਥ, ਜੈਕਰਨ, ਨਰਾਇਣ ਅਤੇ ਰਵੀਨਾਥ ਦੱਸੇ ਜਾਂਦੇ ਹਨ।

Story You May Like