The Summer News
×
Tuesday, 21 May 2024

ਓਵਰਲੋਡ ਕੈਂਟਰ ਨੇ ਤੋੜ ਦਿੱਤੀਆਂ ਬਿਜਲੀ ਦੇ ਖੰਭੇ ਦੀਆਂ ਤਾਰਾਂ, ਇਲਾਕੇ 'ਚ ਬਲੈਕ ਆਊਟ

ਖੰਨਾ, 2 ਦਸੰਬਰ : ਖੰਨਾ ਦੇ ਰਿਹਾਇਸ਼ੀ ਇਲਾਕੇ ਪ੍ਰੇਮ ਨਗਰ 'ਚ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ, ਜਦੋ ਇੱਕ ਓਵਰਲੋਡ ਕੈਂਟਰ ਨੇ ਬਿਜਲੀ ਦੇ ਖੰਭੇ ਦੀਆਂ ਤਾਰਾਂ ਤੋੜ ਦਿੱਤੀਆਂ। ਜਿਸ ਨਾਲ ਪੂਰੇ ਇਲਾਕੇ 'ਚ ਬਲੈਕ ਆਊਟ ਹੋ ਗਿਆ। ਇਸ ਘਟਨਾ ਦੌਰਾਨ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਦੱਸ ਦਈਏ ਕਿ ਕੈਂਟਰ 'ਚ ਭਾਰੀ ਮਾਤਰਾ 'ਚ ਗੱਤਾ ਭਰਿਆ ਹੋਇਆ ਸੀ। ਜਦੋਂ ਕੈਂਟਰ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਤਾਂ ਤਾਰਾਂ ਚੋ ਅੱਗ ਵੀ ਨਿਕਲੀ ਜੇਕਰ ਗੱਤਾ ਅੱਗ ਫੜ ਲੈਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਮੌਕੇ 'ਤੇ ਮੌਜੂਦ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ 2 ਸਕੂਲ ਹਨ ਅਤੇ ਰਿਹਾਇਸ਼ੀ ਇਲਾਕਾ ਹੈ। ਪਰ ਰੋਜ਼ਾਨਾ ਹੀ ਓਵਰਲੋਡ ਗੱਡੀਆਂ ਲੋਕਾਂ ਦੀਆਂ ਜਾਨਾ ਲਈ ਖ਼ਤਰਾ ਬਣੀਆਂ ਹੋਈਆਂ ਨੇ| ਬੀਤੀ ਰਾਤ ਓਵਰਲੋਡ ਕੈਂਟਰ ਨੇ ਬਹੁਤ ਨੁਕਸਾਨ ਕੀਤਾ। ਬਿਜਲੀ ਦੇ ਖੰਭੇ ਅਤੇ ਤਾਰਾਂ ਤੋੜ ਦਿੱਤੀਆਂ। ਤਾਰਾਂ ਦੀ ਸਪਾਰਕਿੰਗ ਨਾਲ ਲੋਕਾਂ ਦੇ ਘਰ ਬਿਜਲੀ ਦੇ ਉਪਕਰਨ ਸੜ ਗਏ।

Story You May Like