The Summer News
×
Monday, 20 May 2024

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦੇਸ਼ ਛੱਡਣ ਦਾ ਦਿੱਤਾ ਅਲਟੀਮੇਟਮ ਹੋਇਆ ਪੂਰਾ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦੇਸ਼ ਛੱਡਣ ਦਾ ਦਿੱਤਾ ਅਲਟੀਮੇਟਮ ਪੂਰਾ ਹੋਇਆ। ਬਲਕੌਰ ਸਿੰਘ ਨੇ ਧਮਕੀ ਦਿੱਤੀ ਸੀ ਕਿ ਜੇ 25 ਨਵੰਬਰ ਤਕ ਕਤਲ ਦੇ ਅਸਲ ਦੋਸ਼ੀ ਨਾ ਫੜ੍ਹੇ ਤਾਂ ਉਹ ਦੇਸ਼ ਛੱਡ ਦੇਣਗੇ। ਬਲਕੌਰ ਸਿੰਘ ਆਪਣੀ ਪਤਨੀ ਸਮੇਤ ਬਰਤਾਨੀਆ ਤੋਂ ਪਰਤੇ ਵਾਪਸ। ਬਲਕੌਰ ਸਿੰਘ ਨੇ ਮਾਨਸਾ ਦੇ SSP ਨਾਲ ਮੁਲਾਕਾਤ ਕੀਤੀ ਹੈ। ਬਲਕੌਰ ਸਿੰਘ ਵੱਲੋਂ ਅਲਟੀਮੇਟਮ ਦੇਣ ਤੋਂ ਬਾਅਦ ਪਹਿਲਾਂ DGP ਗੌਰਵ ਯਾਦਵ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।  ਮਾਨਸਾ ਪ੍ਰਸ਼ਾਸਨ ਨਿਰੰਤਰ ਬਲਕੌਰ ਸਿੰਘ ਦੇ ਸੰਪਰਕ ਵਿਚ ਹੈ। ਬਲਕੌਰ ਸਿੰਘ ਦੋਸ਼ ਲਾਉਂਦੇ ਆ ਰਹੇ ਹਨ ਕਿ ਸ਼ੁਭਦੀਪ ਸਿੰਘ ਦੇ ਕਤਲ ਦੇ ਸਾਜ਼ਿਸ਼ਕਾਰਾਂ ਨੂੰ ਪੁਲੀਸ ਨਹੀਂ ਗ੍ਰਿਫਤਾਰ ਕਰ ਰਹੀ ਹੈ।

Story You May Like