The Summer News
×
Friday, 10 May 2024

ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ- ਐਸ ਐਮ ਓ

ਬਟਾਲਾ, 28  ਜੂਨ :  ਐਸ ਐਮ ਓ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਅਧੀਨ ਆਉਂਦੇ  ਪਿੰਡ ਮੁੱਲਾਵਾਲ ਤੇ ਪਿੰਡ ਬੇਰੀ ਵਿਖ਼ੇ ਐਂਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ, ਇਸ ਕੈਂਪ ਵਿੱਚ  ਰਛਪਾਲ ਸਿੰਘ ਸਹਾ: ਮਲੇਰੀਆ ਅਫ਼ਸਰ ਨੇ ਆਏ ਹੋਏ ਲੋਕਾਂ ਨੂੰ ਮਲੇਰੀਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

 

ਇਹ ਮੱਛਰ ਖੜ੍ਹੇ ਸਾਫ਼ ਪਾਣੀ ਉਪਰ ਰਹਿੰਦਾ ਤੇ ਆਪਣੀ ਪੈਦਾਵਾਰ ਵਧਾਉਂਦਾ ਹੈ I ਇਹ ਮੱਛਰ ਰਾਤ ਤੇ ਸਵੇਰ ਸਮੇਂ ਕੱਟਦੇ ਹਨ l ਮਲੇਰੀਆ ਦੇ ਲੱਛਣ,ਠੰਢ ਤੇ ਕਾਂਬੇ ਨਾਲ ਤੇਜ਼ ਬੁਖਾਰ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਸਰੀਰ ਨੂੰ ਪਸੀਨਾ ਤੇ ਤਰੇਲੀਆਂ ਆਉਣਾ ਆਦਿ ਹੁੰਦੇ ਹਨ, ਅਜਿਹੇ ਲੱਛਣ ਕਿਸੇ ਵਿਅਕਤੀ ਨੂੰ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਜਾ ਕਿ ਖੂਨ ਦੀ ਜਾਂਚ ਕਰਨ ਤੇ ਮਲੇਰੀਆ ਬੁਖ਼ਾਰ ਨਿੱਕਲੇ ਤਾਂ ਇਸ ਦੀ ਦਵਾਈ ਸਾਰੇ ਹੈਲਥ ਸੈਂਟਰਾਂ ਤੋਂ ਮੁਫ਼ਤ ਦਿੱਤੀ ਜਾਂਦੀ ਹੈ, ਮਲੇਰੀਆ ਮੱਛਰ ਤੋਂ ਬਚਾਓ ਲਈ ਘਰਾਂ ਵਿੱਚ ਰੱਖੇ ਕੁਲਰਾਂ ਤੇ ਫਰਿਜਾਂ ਦੀਆਂ ਵੇਸਟ ਪਾਣੀ ਦੀਆਂ ਟਰੇਆਂ ਵਿੱਚ, ਟੁੱਟੇ -ਭੱਜੇ ਬਰਤਨਾਂ ਵਿੱਚ ਬਰਸਾਤਾਂ ਦੇ ਪਏ ਪਾਣੀ,ਹੋਦੀਆਂ ਦੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਹਫ਼ਤੇ ਦੇ ਹਰ ਸ਼ੁੱਕਰਵਾਰ ਡ੍ਰਾਈ -ਡੇ ਮਨਾਉਣ ਤੇ ਇਹ ਪਾਣੀ ਕੱਢਣਾ ਚਾਹੀਦਾ ਹੈ ਤੇ ਖੜੇ ਪਾਣੀ ਉਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ,ਚਾਹੀਦੇ ਹਨ l ਇਸ ਮੌਕੇ ਮਹਿੰਦਰਪਾਲ ਹੈਲਥ ਇੰਸਪੈਕਟਰ,ਸ੍ਰੀਮਤੀ ਕੋਮਾਲਪ੍ਰੀਤ ਕੌਰ ਸੀ ਐਚ ਓ, ਰਾਜਬੀਰ ਸਿੰਘ, ਅਮਰੀਕ ਸਿੰਘ, ਬਲਜਿੰਦਰ ਸਿੰਘ , ਦਵਿੰਦਰ ਸਿੰਘ "ਸਰਪੰਚ" ਜਸਵੰਤ ਸਿੰਘ ਮੈਬਰ, ਨਰਿੰਦਰ ਕੌਰ ਆਸ਼ਾ ਤੇ ਹੋਰ ਵਿਅਕਤੀ ਹਾਜ਼ਰ ਸਨ l

Story You May Like