The Summer News
×
Monday, 20 May 2024

ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਕਿਸਾਨ ਨੇ ਖੁਦ + ਕੁਸ਼ੀ ਕਰ ਕੀਤੀ ਜੀਵਨਲੀਲਾ ਸਮਾਪਤ

ਮਾਨਸਾ, 3 ਜੂਨ : ਅੰਨਦਾਤਾ ਕਹਾਉਣ ਵਾਲਾ ਕਿਸਾਨ ਰਾਤ-ਦਿਨ ਕਰਜ਼ੇ ਦੇ ਬੋਝ ਕਾਰਨ ਖੁਦ+ਕੁਸ਼ੀਆਂ ਦੇ ਰਸਤੇ ਪਿਆ ਹੋਇਆ ਹੈ। ਅੱਜ ਫਿਰ ਮਾਨਸਾ ਜਿਲ੍ਹੇ ਦੇ ਪਿੰਡ ਕੋਟ ਧਰਮੂੰ ਦੇ ਕਿਸਾਨ ਕੌਰ ਸਿੰਘ (65) ਨੇ ਕਰ+ਜ਼ੇ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ+ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੌਰ ਸਿੰਘ ਪੌਣੇ ਦੋ ਏਕੜ ਜ਼ਮੀਨ ਦਾ ਮਾਲਕ ਸੀ ਤੇ ਏਕੜ ਦੇ ਕਰੀਬ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ ਅਤੇ 6 ਲੱਖ ਦੇ ਕਰੀਬ ਲੈਂਡ ਮਾਰਗੇਜ਼ ਬੈਂਕ ਦਾ ਕਰ+ਜ਼ ਦਾ ਸੀ। ਇਸ ਤੋਂ ਇਲਾਵਾ 60 ਹਜ਼ਾਰ ਰੁਪਏ ਸ਼ਾਹੂਕਾਰ ਅਤੇ 60 ਹਜ਼ਾਰ ਰੁਪਏ ਸੁਸਾਇਟੀ ਦਾ ਵੀ ਕਰਜ਼+ਦਾਰ ਸੀ। ਜਿਸ ਕਾਰਨ ਕਿਸਾਨ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ। ਕਰ+ਜ਼ਾ ਵਾਪਸ ਨਾਂ ਹੁੰਦਾ ਦੇਖ ਕਿਸਾਨ ਕਾਰ ਸਿੰਘ ਨੇ ਆਪਣੀ ਜੀਵਨ+ਲੀਲਾ ਸਮਾਪਤ ਕਰ ਲਈ ਹੈ।


ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਨਿੱਤ ਦਿਨ ਕਰ+ਜ਼ੇ ਦੇ ਕਾਰਨ ਕਿਸਾਨ ਖੁਦ+ਕੁਸ਼ੀਆਂ ਕਰ ਰਹੇ ਹਨ। ਸਰਕਾਰ ਵੱਲੋਂ ਕਿਸਾਨਾਂ ਦਾ ਕਰ+ਜ਼ਾ ਮਾਫ ਕਰਨ ਦੇ ਐਲਾਨ ਕੀਤੇ ਜਾਂਦੇ ਹਨ। ਪਰ ਕਿਸਾਨਾਂ ਦਾ ਕਰ+ਜ ਮਾਫ ਨਹੀਂ ਕੀਤਾ ਜਾਂਦਾ। ਜਿਸ ਕਾਰਨ ਕਿਸਾਨ ਖੁਦ+ਕੁਸ਼ੀਆਂ ਦੇ ਰਾਹ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਦ+ਕੁਸ਼ੀਆਂ ਰੋਕਣ ਦੇ ਲਈ ਸਰਕਾਰ ਕਦਮ ਉਠਾਵੇਂ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਦੀ ਆਰਥਿਕ ਸਹਾਇਤਾ ਦੇਵੇ ਅਤੇ ਕਿਸਾਨਾਂ ਦਾ ਕਰਜ ਮਾਫ ਕੀਤਾ ਜਾਵੇ।


ਡੀਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪਿੰਡ ਕੋਟ ਧਰਮੂ ਦਾ ਕਿਸਾਨ ਕੌਰ ਸਿੰਘ ਸੀ, ਪਰਿਵਾਰ ਨੇ ਬਿਆਨਾਂ ਵਿੱਚ ਲਿਖਾਇਆ ਹੈ ਕਿ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦ+ਕੁਸ਼ੀ ਕੀਤੀ ਹੈ। ਜਿਸ ਤੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ ਤੇ ਪੋਸਟ ਮਾਰਟਮ ਤੋ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Story You May Like