ਫਾਜ਼ਿਲਕਾ : (ਸੁਨੀਲ ਨਾਗਪਾਲ) ਲੜਾਈ ਝਗੜੇ ਦੇ ਇਕ ਮਾਮਲੇ ਚ ਵਿਜਿਲੇੰਸ ਵਿਭਾਗ ਨੇ ਫਾਜ਼ਿਲਕਾ ਦੀ ਮੰਡੀ ਚੋਕੀ ਲਾਧੂਕਾ ਦੇ ਏ ਐਸ ਆਈ ਨੂੰ ਦੱਸ ਹਜਾਰ ਦੀ ਰਿਸ਼ਵਤ ਲੈਣ ਦੇ ਇਲਜਾਮ ਚ ਕਾਬੂ ਕੀਤਾ ਹੈ ਵਿਭਾਗ ਵੱਲੋ ਇਸ ਮਾਮਲੇ ਚ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਸ਼ਿਕਾਇਤ ਕਰਤਾ ਦਾ ਇਲਜਾਮ ਹੈ ਕਿ ਪਿੰਡ ਤਰੋਬੜੀ ਚ ਹੋਏ ਲੜਾਈ ਝਗੜੇ ਦੇ ਇਕ ਕੇਸ ਚ ਉਸਨੂੰ ਸ਼ਾਮਿਲ ਕਰ ਉਸਤੇ ਨਜਾਇਜ ਪਰਚਾ ਕਰਨ ਦੀ ਗੱਲ ਕਹੀ ਗਈ ਤੇ ਇਸ ਏਵਜ ਚ ਰਿਸ਼ਵਤ ਦੀ ਮੰਗ ਕੀਤੀ 20 ਹਜਾਰ ਪਹਿਲਾ ਦਿੱਤਾ ਜਾ ਚੁੱਕਿਆ ਹੈ ਤੇ 10 ਹਜਾਰ ਹੋਰ ਮੰਗ ਕੀਤੀ ਤਾਂ ਵਿਜਿਲੇੰਸ ਨੂੰ ਕੀਤੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ