The Summer News
×
Friday, 21 June 2024

ਬਦਰੀਨਾਥ ਦੇ ਰੁਦਰਪ੍ਰਯਾਗ 'ਚ ਖਾਈ 'ਚ ਡਿੱਗਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ, 8 ਲੋਕਾਂ ਦੀ ਹੋਈ ਮੌਤ

ਰੁਦਰਪ੍ਰਯਾਗ, 15 ਜੂਨ : ਬਦਰੀਨਾਥ ਨੇੜੇ ਰੁਦਰਪ੍ਰਯਾਗ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਟਰੈਵਲਰ ਕਾਰ ਖਾਈ ਵਿੱਚ ਡਿੱਗ ਗਈ। ਜਿਸ ਦੇ ਵਿਚ 17 ਲੋਕ ਸਵਾਰ ਸਨ। ਇਸ ਕਾਰ ਦੇ ਡਿੱਗਣ ਤੋਂ ਬਾਅਦ ਮੌਕੇ ‘ਤੇ ਹੰਗਾਮਾ ਹੋ ਗਿਆ। ਬਚਾਅ ਕਾਰਜ ਵੀ ਲਗਾਤਾਰ ਜਾਰੀ ਹੈ। ਮੰਦਭਾਗੀ ਖ਼ਬਰ ਹੈ ਕਿ ਇਸ ਹਾਦਸੇ ‘ਚ ਹੁਣ ਤੱਕ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ ਅਤੇ 9 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਗ ਐਸਡੀਆਰਐਫ ਦੀਆਂ ਟੀਮਾਂ ਬਚਾਅ ਲਈ ਮੌਕੇ ‘ਤੇ ਪਹੁੰਚ ਗਈਆਂ ਹਨ।ਤੁਹਾਨੂੰ ਦੱਸ ਦੇਈਏ ਕਿ ਚਾਰਧਾਮ ਯਾਤਰਾ ਦਾ ਸੀਜ਼ਨ ਚੱਲ ਰਿਹਾ ਹੈ। ਇਸ ਯਾਤਰਾ ‘ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਜਾਂਦੇ ਹਨ। ਇਸ ਦੇ ਨਾਲ ਹੀ ਇਸ ਯਾਤਰਾ ਕਾਰਨ ਹਾਦਸਿਆਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਤੇ ਅੱਜ ਦੁੱਖਦਾਈ ਖ਼ਬਰ ਬਦਰੀਨਾਥ ਨੇੜੇ ਰੁਦਰਪ੍ਰਯਾਗ ਤੋਂ ਸਾਹਮਣੇ ਆਈ ਹੈ। ਜਿਥੇ ਖਾਈ ਵਿੱਚ ਟਰੈਵਲਰ ਕਾਰ ਡਿੱਗਣ ਨਾਲ 8 ਲੋਕਾਂ ਦੀ ਮੌਤ ਅਤੇ 9 ਲੋਕ ਜ਼ਖਮੀ ਹੋਏ ਹਨ।

Story You May Like