The Summer News
×
Friday, 21 June 2024

ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਰਹਿਣਗੇ CM ਮਾਨ

ਪੰਜਾਬ, 15 ਜੂਨ : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਕਿਰਾਏ ’ਤੇ ਮਕਾਨ ਲੈ ਲਿਆ ਹੈ। ਉਹ ਇੱਥੋਂ ਪਾਰਟੀ ਅਤੇ ਸਰਕਾਰ ਦੀਆਂ ਮਾਝੇ ਤੇ ਦੋਆਬੇ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ। ਮੁੱਖ ਮੰਤਰੀ ਮਾਨ ਹਫ਼ਤੇ ਵਿਚ ਘੱਟੋ-ਘੱਟ 2 ਜਾਂ 3 ਦਿਨ ਜਲੰਧਰ ਵਿਚ ਰਹਿਣਗੇ ਤੇ ਪਾਰਟੀ ਗਤੀਵਿਧੀਆਂ 'ਤੇ ਨਜ਼ਰ ਰੱਖਣਗੇ। ਆਉਣ ਵਾਲੇ ਦਿਨਾਂ 'ਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਸਮੇਤ ਹੋਰ ਚਾਰ ਜ਼ਿਮਨੀ ਚੋਣਾਂ ਹੋਣੀਆਂ ਹਨ। ਹਰੇਕ ਪਾਰਟੀ ਦੇ ਵੱਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਤੇ ਜਲੰਧਰ 'ਚ ਹੁਣ ਖੁਦ CM ਮਾਨ ਨੇ ਕਮਾਨ ਸੰਭਾਲੀ ਹੈ।ਜਾਣਕਾਰੀ ਅਨੁਸਾਰ ਦੀਪ ਨਗਰ ਵਿੱਚ ਕਿਰਾਏ ’ਤੇ ਲਏ ਗਏ ਮਕਾਨ ਵਿੱਚ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਧੀ ਨਿਆਮਤ ਅਤੇ ਭੈਣ ਮਨਪ੍ਰੀਤ ਕੌਰ ਵੀ ਨਾਲ ਰਹਿਣਗੇ।ਹਾਲ ਹੀ ਵਿੱਚ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ‘ਆਪ’ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਿਰਫ਼ 15,629 ਵੋਟਾਂ ਮਿਲੀਆਂ ਸਨ ਜਦ ਕਿ ਕਾਂਗਰਸ ਨੂੰ 44,394 ਅਤੇ ਭਾਜਪਾ ਨੂੰ 42,837 ਵੋਟਾਂ ਮਿਲੀਆਂ ਸਨ। ਕਾਂਗਰਸ 1,557 ਵੋਟਾਂ ਨਾਲ ਭਾਜਪਾ ਤੋਂ ਅੱਗੇ ਰਹੀ ਸੀ ਪਰ ਉਹ ‘ਆਪ’ ਤੋਂ 28 ਹਾਜ਼ਾਰ 765 ਵੋਟਾਂ ਨਾਲ ਅੱਗੇ ਸੀ। ਸੋ ਜਲੰਧਰ 'ਚ ਜ਼ਿਮਨੀ ਚੋਣ ਦਾ ਅਖਾੜਾ ਵੀ ਪੂਰਾ ਮਘੇਗਾ।

Story You May Like