The Summer News
×
Tuesday, 21 May 2024

ਸਿਲੰਡਰ ਫਟਣ ਨਾਲ ਹੋਇਆ ਵੱਡਾ ਧਮਾਕਾ, ਵੇਖੋ ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ

ਲੁਧਿਆਣਾ: ਬੀਤੀ ਦੇਰ ਰਾਤ ਲੁਧਿਆਣਾ ਵਿੱਚ ਸਿਲੰਡਰ ਫਟਣ ਕਾਰਨ ਹਫੜਾ-ਦਫੜੀ ਮੱਚ ਗਈ ਅਤੇ ਕਈ ਦੁਕਾਨਾਂ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕੋਹਾੜਾ-ਮਾਛੀਵਾੜਾ ਰੋਡ 'ਤੇ ਇਕ ਦੁਕਾਨ 'ਚ ਛੋਟੇ ਸਿਲੰਡਰਾਂ 'ਚ ਵੱਡੇ ਸਿਲੰਡਰ ਭਰੇ ਜਾ ਰਹੇ ਸਨ। ਇਸ ਦੌਰਾਨ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਆਸ-ਪਾਸ ਦੀਆਂ ਕਈ ਦੁਕਾਨਾਂ ਨੂੰ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ ਗਿਆ।


 


9292f875-99a7-4c40-b621-f10e7be594b1


 


d5d483af-d633-4ec8-bb9e-aa5e65474349

Story You May Like