The Summer News
×
Friday, 21 June 2024

ਦਰਗਾਹ ਸ਼ਰੀਫ਼ ਪੀਰ ਬਾਬਾ ਭੋਲੇ ਸ਼ਾਹ ਵਿਖੇ ਸਾਲਾਨਾ ਦੋ ਰੋਜ਼ਾ ਮੇਲਾ 16 ਜੂਨ ਤੋਂ ਸ਼ੁਰੂ

ਲੁਧਿਆਣਾ,15 ਜੁਨ (ਦਲਜੀਤ ਵਿੱਕੀ) - ਦਰਗਾਹ ਸ਼ਰੀਫ਼ ਪੀਰ ਬਾਬਾ ਭੋਲੇ ਸ਼ਾਹ ਜੀ ਕਾਦਰੀ ਆਹਲੂਵਾਲੀਆ ਕਲੋਨੀ ਕੁਲੀਆਵਾਲ ਜਮਾਲਪੁਰ ਵਿਖੇ ਸਰਕਾਰ ਹਜ਼ਰਤ ਪੀਰ ਬਾਬਾ ਭੋਲੇ ਸ਼ਾਹ ਜੀ ਕਾਦਰੀ ਤੇ ਸਰਕਾਰ ਹਜ਼ਰਤ ਪੀਰ ਬਾਬਾ ਗਦੀਲੇ ਸ਼ਾਹ ਜੀ ਦੀ ਯਾਦ ’ਚ ਸਾਲਾਨਾ ਦੋ ਰੋਜ਼ਾ ਮੇਲਾ 16 ਤੇ 17 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸਾਈਂ ਬਲਜੀਤ ਸ਼ਾਹ ਨੇ ਦੱਸਿਆ ਕਿ ਮੇਲੇ ’ਚ ਹਜ਼ਰਤ ਸਾਈਂ ਜਗੀਰ ਸ਼ਾਹ ਨੂਰਪੁਰ ਵਾਲੇ 16 ਜੂਨ ਨੂੰ ਸ਼ਾਮ 5 ਵਜੇ ਝੰਡੇ ਦੀ ਰਸਮ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ 16 ਜੂਨ ਨੂੰ ਮਹਿਫ਼ਲ ਏ ਕਵਾਲ ਸ਼ਾਮ 6 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਕਰਾਮਤ ਅਲੀ, ਮੁਨਾਵਰ ਅਲੀ, ਸਾਜਨ ਕਵਾਲ, ਅਨੀਸ ਕਵਾਲ ਪਹੁੰਚਣਗੇ, ਜਦ ਕਿ 17 ਜੂਨ ਨੂੰ ਮਾਸ਼ਾ ਅਲੀ ਸਮੇਤ ਬੱਬੂ ਖ਼ਾਨ, ਗੁਰਸੇਵਕ ਅਲੀ, ਸ਼ੌਕਤ ਸਾਵਰੀ, ਮਸਤ ਮੌਲਾ, ਬਲਵਿੰਦਰ ਕਲੇਰ, ਅਰਫ਼ਾਨ ਖ਼ਾਨ, ਸਮੀਰ ਮਾਹੀ ਸਮੇਤ ਅਨੇਕਾਂ ਗਾਇਕ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਵਾਉਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰੇਤਗਾ। ਸਾਈਂ ਬਲਜੀਤ ਸ਼ਾਹ ਨੇ ਦੱਸਿਆ ਕਿ ਬਿਨ੍ਹਾ ਸੱਦੇ ਤੋਂ ਪੁੱਜੇ ਕਲਾਕਾਰਾਂ ਨੂੰ ਸਮਾਂ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਧੰਨਰਾਜ ਸਿੰਘ, ਸ਼ਿੰਗਾਰਾ ਸਿੰਘ, ਤਜਿੰਦਰ ਸਿੰਘ, ਸ਼ਿਵਾ ਬੋਨੀ, ਜੀਵਨ, ਗੁਰਪ੍ਰੀਤ ਸਿੰਘ, ਰਾਕੇਸ਼ ਬਾਬੂ, ਕਮਲ, ਰਾਜੂ, ਰੋਹਿਤ, ਨਿਰਮਲ ਸਿੰਘ, ਮੋਨੂੰ, ਰਾਹੁਲ, ਅਨਿਲ ਅਰੋੜਾ, ਬਲਵਿੰਦਰ ਸਿੰਘ, ਲੱਕੀ, ਰਮਨ, ਗੁਰਪ੍ਰੀਤ ਸਿੰਘ, ਗੁਰਮੁੱਖ, ਬੰਟੀ, ਪ੍ਰਦੀਪ ਸਿੰਘ, ਨਸੀਬ ਸਿੰਘ ਸੰਧੂ, ਹਨੀ ਸ਼ਰਮਾ ਤੇ ਹੋਰ ਸੇਵਾਦਾਰ ਹਾਜ਼ਰ ਸਨ।

Story You May Like