The Summer News
×
Monday, 20 May 2024

43ਵੀ ਨੈਸ਼ਨਲ ਮਾਸਟਰ ਅਥਲੇਟਿਸ ਗੇਮਸ ‘ਚ ਆਬਕਾਰੀ ਪੁਲਿਸ ‘ਚ ਤੈਨਾਤ ਏਐਸਈ ਅਤੇ ਮਾਹਿਲਾ ਹੈਡ ਕਾਂਸਟੇਬਲ ਨੇ ਜਿੱਤੇ ਸੋਨੇ ਦੇ ਤਗ਼ਮੇ

ਬਟਾਲਾ, 19 ਫਰਵਰੀ : ਕਲਕੱਤਾ ‘ਚ ਪਿਛਲੇ ਦਿਨੀ ਹੋਈ 4343ਵੀ ਨੈਸ਼ਨਲ ਮਾਸਟਰ ਅਥਲੇਟਿਸ ਗੇਮਸ 14 ਫਰਵਰੀ ਤੋਂ 18 ਫਰਵਰੀ ਨੂੰ ਹੋਈ। ਜਿਸ ਦੇ ਚਲਦੇ ਖੇਡਾਂ ‘ਚ ਪੰਜਾਬ ਦੇ ਬਟਾਲਾ ‘ਚ ਆਬਕਾਰੀ ਪੁਲਿਸ ‘ਚ ਤੈਨਾਤ ਏਐਸਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ ਵੱਖ ਖੇਡਾਂ ‘ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਪੁਲਿਸ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅੱਜ ਜਦ ਇਹ ਦੋਵੇ ਪੰਜਾਬ ਪੁਲਿਸ ਮੁਲਾਜਮ ਬਟਾਲਾ ਆਪਣੇ ਆਬਕਾਰੀ ਦਫਤਰ ਪਹੁਚੇ ਤਾ ਉਹਨਾਂ ਦਾ ਸਟਾਫ ਦੇ ਸਾਥੀਆਂ ਵਲੋਂ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਦੋਵਾਂ ਪੁਲਿਸ ਮੁਲਾਜਮ ਦਾ ਕਹਿਣਾ ਸੀ ਕਿ ਉਹ ਅਗੇ ਆਉਣ ਵਾਲੇ ਦਿਨਾਂ ‘ਚ ਵਰਲਡ ਪੁਲਿਸ ਗਮੇਸ ਜੋ ਕੈਨੇਡਾ ਅਤੇ ਵਰਲਡ ਸਿੱਖ ਗੇਮਸ ਜੋ ਆਸਟ੍ਰੇਲੀਆ ‘ਚ ਹੋਣ ਜਾ ਰਹੀਆਂ ਹਨ ਦੀ ਤਿਆਰੀ ‘ਚ ਜੁਟੇ ਹੋਏ ਹਨ। 


ਏਐਸਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਜੋ ਪਹਿਲਾ ਵੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੀਆ ਖੇਡਾਂ ‘ਚ ਆਪਣਾ ਵੱਖ ਨਾਂਅ ਬਣਾ ਚੁਕੇ ਹਨ ਅਤੇ ਪੰਜਾਬ ਪੁਲਿਸ ਦੇ ਹਿਸੇ ਕਈ ਮੈਡਲ ਜਿੱਤ ਕੇ ਲਿਆ ਹਨ। ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਵਾਰ ਉਹਨਾਂ ਇਹਨਾਂ ਨੈਸ਼ਨਲ ਗੇਮਸ ‘ਚ 100 ਮੀਟਰ ਦੌੜ ‘ਚ ਗੋਲ੍ਡ ਮੈਡਲ ਅਤੇ 100 ਮੀਟਰ ਹਾਰਡਲ ਚ ਸਿਲਵਰ ਤਗਮਾ ਜਿਤਿਆ ਹੈ ਅਤੇ ਉਹਨਾਂ ਦੱਸਿਆ ਕਿ ਪਹਿਲਾ ਵੀ ਉਹ ਵਰਲਡ ਪੁਲਿਸ ਗੇਮਸ ‘ਚ ਇਸੇ ਤਰ੍ਹਾਂ ਤਗਮੇ ਜਿੱਤ ਆਏ ਸਨ। ਉਹਨਾਂ ਕਿਹਾ ਕਿ ਉਹ ਆਬਕਾਰੀ ਵਿਭਾਗ ‘ਚ ਡਿਊਟੀ ਤੇ ਤੈਨਾਤ ਹਨ ਅਤੇ ਡਿਊਟੀ ਵੀ ਸ਼ਖਤ ਹੈ। ਲੇਕਿਨ ਇਸ ਡਿਊਟੀ ਦੇ ਨਾਲ ਹੀ ਉਹ ਰੋਜਾਨਾ ਸਵੇਰੇ ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ ਅਤੇ ਵਿਭਾਗ ਅਤੇ ਸਰਕਾਰ ਵਲੋਂ ਵੀ ਉਹਨਾਂ ਨੂੰ ਪੂਰਾ ਸਹਿਯਗ ਹੈ। ਇਹੀ ਕਾਰਨ ਹੈ ਕਿ ਅੱਜ ਉਹਨਾਂ ਨੇ ਇਹ ਮੈਡਲ ਜਿਤੇ ਹਨ। ਦੋਵਾ ਨੂੰ ਉਹਨਾਂ ਦੇ ਸਟਾਫ ਵਲੋਂ ਭਰਵਾਂ ਸਵਾਗਤ ਕਰਦੇ ਸਨਮਾਨਿਤ ਕੀਤਾ ਗਿਆ।

Story You May Like