The Summer News
×
Saturday, 11 May 2024

ਦੇਸ਼ ਦੀ ਖੁਸ਼ਹਾਲੀ ਵਿੱਚ ਭਾਰਤੀ ਫੌਜਾਂ ਦਾ ਵੱਡਾ ਰੋਲ – ਜੇ.ਜੇ ਅਰੋੜਾ

(ਇਕਬਾਲ ਹੈਪੀ)


ਲੁਧਿਆਣਾ 26 ਜੁਲਾਈ : ਅਨੇਕਾਂ ਇਤਹਾਸਿਕ ਜੰਗਾਂ ਜਿੱਤਕੇ ਭਾਰਤ ਦਾ ਨਾਂ ਸੰਸਾਰ ਪੱਧਰ ਤੇ ਉੱਚਾ ਚੁੱਕਣ ਵਾਲੀਆਂ ਭਾਰਤੀ ਫੌਜਾਂ ਵਲੋਂ ਕਾਰਗਿਲ ਵਿਜੇ ਦਿਵਸ ਦੇ 23 ਸਾਲ ਪੂਰੇ ਹੋਣ ਦੀ ਯਾਦ ਵਿੱਚ ਖੁਸ਼ੀ ਸਾਂਝੀ ਕੀਤੀ ਗਈ। ਇਸੇ ਤਹਿਤ ਇੰਡੀਅਨ ਵੈਟਨਰ ਆਰਗਨਾਈਜੇਸਨ ਪੰਜਾਬ ਦੇ ਚੇਅਰਮੈਨ ਕੈਪਟਨ ਕੁਲਵੰਤ ਸਿੰਘ, ਕੈਪਟਨ ਮਲਕੀਤ ਸਿੰਘ, ਹੌਲਦਾਰ ਮਨੋਹਰ ਸਿੰਘ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਵਿਕਰਮ ਸਿੰਘ ਆਦਿ ਵੱਲੋਂ ਆਪਣੇ ਸਾਥੀਆਂ ਸਮੇਤ ਰੱਖ ਬਾਗ਼ ਵਿਖੇ ਰੱਖੇ ਸਮਾਗਮ ਤਹਿਤ ਸਹੀਦਾਂ ਨੂੰ ਨਮਨ ਕਰਦਿਆਂ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵੀ ਜਗਜੀਤ ਸਿੰਘ ਅਰੋੜਾ ਨੇ ਵੀ ਸਭਨਾ ਦੇ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਸਹੀਦਾਂ ਨੂੰ ਫੁੱਲ ਮਲਾਵਾਂ ਭੇਟ ਕੀਤੀਆਂ।ਜਿਸ ਦੌਰਾਨ ਆਪਣੇ ਸੰਬੋਧਨ ਸਮੇਂ ਕੈਪਟਨ ਕੁਲਵੰਤ ਸਿੰਘ, ਕੈਪਟਨ ਮਲਕੀਤ ਸਿੰਘ ਅਤੇ ਜਗਜੀਤ ਸਿੰਘ ਅਰੋੜਾ ਨੇ ਕਿਹਾ ਕਿ ਫੌਜੀ ਭਰਾ ਸਾਡੇ ਦੇਸ਼ ਦੀ ਅਸਲੀ ਤਾਕਤ ਹਨ।


ਜਿਨ੍ਹਾਂ ਨੇ ਅਨੇਕਾਂ ਜੰਗਾਂ ਜਿੱਤਕੇ ਭਾਰਤ ਦੇਸ਼ ਦਾ ਨਾਮ ਸੰਸਾਰ ਪੱਧਰ ਤੇ ਹੋਰ ਉੱਚਾ ਕੀਤਾ ਹੈ।ਉਨ੍ਹਾਂ ਕਿਹਾ ਕਿ ਜਿਸ ਤਰਾਂ ਅਨੇਕਾਂ ਦੇਸ਼ ਭਗਤ ਸੂਰਮਿਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ।ਉਸੇ ਤਰਾਂ ਭਾਰਤੀ ਫੌਜਾਂ ਦੇਸ਼ ਦੀ ਰਾਖੀ ਲਈ ਅੱਜ ਵੀ ਸਭ ਤੋਂ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਜਿੰਨਾ ਨੂੰ ਸਾਡਾ ਦਿਲੋਂ ਸਲਾਮ ਹੈ।ਇਸ ਮੌਕੇ ਸਭਨਾ ਨੇ ਹੀ ਇਸ ਗੱਲ ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅਗਨੀਵੀਰ ਬਣਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਹੈ ਉਹ ਬਹੁਤ ਹੀ ਮੰਦਭਾਗਾ ਫ਼ੈਸਲਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਖੀ ਜਜ਼ਬੇ, ਜਨੂੰਨ, ਤਜਰਬੇ ਅਤੇ ਦੇਸ਼ ਭਗਤੀ ਦੇ ਨਾਲ ਹੁੰਦੀ ਹੈ। ਜਿਸ ਲਈ ਫੌਜੀ ਵੀਰ ਆਪਣੀ ਜਿੰਦਗੀ ਅਤੇ ਪਰਿਵਾਰ ਦੀ ਵੀ ਪਰਵਾਹ ਤੱਕ ਨਹੀਂ ਕਰਦੇ। ਪਰੰਤੂ ਕੇਵਲ ਚਾਰ ਸਾਲਾਂ ਲਈ ਨੌਕਰੀ ਦੀ ਆਸ ਰੱਖਣ ਵਾਲਿਆਂ ਵਿੱਚ ਦੇਸ਼ ਭਗਤੀ ਪੈਦਾ ਹੋਣ ਤੋਂ ਪਹਿਲਾਂ ਦੀ ਖਤਮ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਦੇਸ਼ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਘਾਤਕ ਸਾਬਤ ਹੋਣਗੇ ਜਿਸ ਲਈ ਐਸਾ ਫੈਸਲਾ ਕੇਂਦਰ ਨੂੰ ਵਾਪਿਸ ਲੈਣਾ ਚਾਹੀਦਾ ਹੈ।


Story You May Like