The Summer News
×
Friday, 10 May 2024

ਗਰਮੀ ਦੇ ਕਹਿਰ ਨੇ ਰੇਤੇ ‘ਚ ਵੀ ਸੇਕੇ ਕਰਾਰੇ ਪਾਪੜ, ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ

ਚੰਡੀਗੜ੍ਹ : ਦੇਸ਼ ਵਿੱਚ ਗਰਮੀ ਆਪਣਾ ਕਹਿਰ ਜ਼ੋਰਾ ਸ਼ੋਰਾ ਨਾਲ ਦਿਖਾ ਰਹੀ ਹੈ। ਜਿਸ ਨਾਲ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ। ਗਰਮੀ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਆਮ ਲੋਕਾਂ ਦਾ ਇਸ ਗਰਮੀ ਵਿੱਚ ਬੁਰਾ ਹਾਲ ਹੈ। ਇਸ ਦੇ ਨਾਲ ਹੀ ਜੋ ਬੋਰਡ ‘ਤੇ ਜਵਾਨਾਂ ਨੂੰ ਇਸ ਤਪਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਗਰਮੀ ਦਾ ਇੰਨਾ ਕੁ ਜ਼ਿਆਦਾ ਪਰਕੋਪ ਹੋ ਗਿਆ ਹੈ ਕਿ ਜੇਕਰ ਇਸ ਗਰਮੀ ਵਿੱਚ ਬਾਹਰ ਪਾਪੜ ਰੱਖ ਦਿੱਤਾ ਜਾਵੇ ਤਾਂ ਉਹ ਵੀ ਪੱਕ ਜਾਵੇਗਾ। ਜੀ ਹਾਂ, ਅਜਿਹਾ ਹੀ ਹੋ ਰਿਹਾ ਹੈ ਕਿ 46-47 ਡਿਗਰੀ ਸੈਲਸਿਅਸ ਦੇ ਤਾਪਮਾਨ ‘ਚ ਭਾਰਤ ਪਾਕਿਸਤਾਨ ਬਾਰਡਰ ‘ਤੇ ਦੇਸ਼ ਦੀ ਸੁਰੱਖਿਆ ਕੀਤੀ ਗਈ ਹੈ।


ਅਜਿਹਾ ਹੀ ਰਾਜਸਥਾਨ ਵਿੱਚ ਹੋ ਰਿਹਾ ਹੈ ਜਿੱਥੇ ਕੀ ਭਾਰਤ ਪਾਕਿਸਤਾਨ ‘ਤੇ ਤਾਇਨਾਤ ਜਵਾਨ ਦੇਸ਼ ਦੀ ਸੁਰੱਖਿਆ ਕਰ ਰਹੇ ਹਨ। ਉੱਥੇ ਹੀ ਉਹਨਾਂ ਨੂੰ ਇਸ ਕੜੀ ਧੁੱਪ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹੀ ਉਹਨਾਂ ਦੀ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਨੌਜਵਾਨ ਇਸ ਭਿਆਨਕ ਗਰਮੀ  46 ਡਿਗਰੀ ਤਾਪਮਾਨ ਵਿੱਚ ਪਾਪੜ ਨੂੰ ਰੇਤ ‘ਚ ਪਾ ਰਹੇ ਹਨ। ਤੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕੀ ਉਹ ਪਾਪੜ ਪੱਕ ਗਿਆ। ਕਿਉਂ ਕਿ ਆਸਮਾਨ ਤੋਂ ਸੂਰਜ ਅੱਗ ਵਰ੍ਹਾ ਰਿਹਾ ਹੈ ਤਾਂ ਇਹ ਜ਼ਾਹਿਰ ਹੈ ਕਿ ਗਰਮੀ ਵਿੱਚ ਕੁਝ ਵੀ ਪਕਾਇਆ ਜਾਵੇ ਉਹ ਤਾਂ ਪੱਕ ਹੀ ਜਾਵੇਗਾ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਗਰਮੀ ਦਾ ਕਹਿਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਤੇ ਇਸ ਨਾਲ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Story You May Like