The Summer News
×
Tuesday, 21 May 2024

ਦੀਨਾਨਗਰ ਪੁਲਿਸ ਨੇ ਨਾਕੇਬੰਦੀ ਦੌਰਾਨ ਮੋਟਰਾਂ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਚਾਰ ਮੈਂਬਰ ਨੂੰ ਕੀਤਾ ਕਾਬੂ

ਗੁਰਦਾਸਪੁਰ/ਅਵਤਾਰ ਸਿੰਘ : ਪਿੰਡਾਂ ਵਿੱਚੋਂ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਦੀਨਾਨਗਰ ਪੁਲਿਸ ਨੇ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਹੈ ,ਜਿਨ੍ਹਾਂ ਦੇ ਕੋਲੋਂ ਚੋਰੀ ਦੀਆਂ 2 ਮੋਟਰਾਂ ਅਤੇ ਮੋਟਰਾਂ ਨੂੰ ਖੋਲ੍ਹਣ ਲਈ ਵਰਤੀਆਂ ਜਾਂਦੀਆਂ ਚਾਬੀ ਪਾਨੇ ਵੀ ਬਰਾਮਦ ਕਿਤੇ ਹਨ ਇਹਨਾਂ ਚਾਰਾਂ ਵਿਅਕਤੀਆਂ ਖਿਲਾਫ ਧਾਰਾ 379,411 ਦੇ ਤਹਿਤ ਮਾਮਲਾ ਦਰਜ਼ ਕਰ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਕੋਲੋਂ ਅਗਲੀ ਪੁਛਗਿੱਛ ਕੀਤੀ ਜਾ ਸਕੇ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਹਿਰਾਮਪੁਰ ਦੇ ਐਸਐਚਓ ਸਾਹਿਲ ਕੁਮਾਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਵੱਲੋ ਪੁਲਸ ਪਾਰਟੀ ਦੇ ਨਾਲ ਬਾਹਮਣੀ ਪੁੱਲ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਮੁਖਬਰ ਖਾਸ ਦੀ ਇਤਲਾਹ ’ਤੇ ਇਕ ਇਨੋਵਾ ਗੱਡੀ ਨੰਬਰ ਪੀਬੀ10 ਬੀ.ਟੀ 1441 ਨੂੰ ਰੋਕ ਕੇ ਜਦ ਉਸ ਵਿਚ ਸਵਾਰ ਵਿਅਕਤੀਆਂ ਤੋਂ ਪੁੱਛਗਿਛ ਕੀਤੀ ਗਈ ਤਾਂ ਉਨਾਂ ਨੇ ਆਪਣੀ ਪਹਿਚਾਣ ਜਗਜੀਤ ਸਿੰਘ ਪੁੱਤਰ ਨਿੰਦਰ ਸਿੰਘ, ਜਗਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ, ਜਗਤਾਰ ਸਿੰਘ ਪੁੱਤਰ ਜਗਰੂਪ , ਉਂਕਾਰ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀਆਨ ਸੈਦਪੁਰ ਅੰਮਿ੍ਰਤਸਰ ਵਜੋਂ ਦੱਸੀ।


ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ’ਤੇ ਪਤਾ ਲੱਗਾ ਕਿ ਉਕਤ ਸਾਰੇ ਦੋਸ਼ੀ ਮੋਟਰਾਂ ਚੋਰੀ ਕਰਕੇ ਵੇਚਦੇ ਹਨ, ਜਿਹਨਾਂ ਦੀ ਗੱਡੀ ਦੀ ਚੈਕਿੰਗ ਦੌਰਾਨ ਗੱਡੀ ਵਿਚੋ ਚੋਰੀ ਦੀਆਂ 2 ਮੋਟਰਾਂ ਅਤੇ ਮੋਟਰਾਂ ਨੂੰ ਖੋਲ੍ਹਣ ਲਈ ਵਰਤੀਆਂ ਜਾਂਦੀਆਂ ਚਾਬੀ ਪਾਨੇ ਵੀ ਬਰਾਮਦ ਕਿਤੇ ਗਏ ਇਹਨਾਂ ਚੋਰਾਂ ਖ਼ਿਲਾਫ ਧਾਰਾ 379,411 ਦੇ ਤਹਿਤ ਮਾਮਲਾ ਦਰਜ਼ ਕਰ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਕੋਲੋਂ ਅਗਲੀ ਪੁਛਗਿੱਛ ਕੀਤੀ ਜਾ ਸਕੇ ਅਤੇ ਇਨੋਵਾ ਗੱਡੀ ਨੂੰ ਵੀ ਕਬਜੇ ’ਚ ਲਿਆ ਗਿਆ ਹੈ।

Story You May Like