The Summer News
×
Sunday, 12 May 2024

ਦਿੱਲੀ ਮਹਾਂ ਰੈਲੀ ਤੋਂ ਬਾਅਦ ਪੰਜਾਬ 'ਚ ਆਪ ਤੇ ਕਾਂਗਰਸ ਦੇ ਗਠਜੋੜ ਦੀ ਚਰਚਾ !

ਚੰਡੀਗੜ੍ਹ : ਪੰਜਾਬ 'ਚ ਆਪ ਤੇ ਕਾਂਗਰਸ ਦੇ ਗਠਜੋੜ ਨੂੰ ਲੈਕੇ ਸਿਆਸੀ ਗਲਿਆਰਿਆਂ 'ਚ ਚਰਚਾ ਤੇਜ ਹੋ ਗਈ ਹੈ।ਸੂਤਰਾਂ ਵਲੋਂ ਖਬਰ ਆ ਰਹੀ ਹੈ, ਭਾਜਪਾ ਦੀ ਤਾਨਾਸ਼ਾਹੀ ਵੇਖਦਿਆਂ ਦੋਹਾਂ ਪਾਰਟੀਆਂ ਦੀ ਹਾਈਕਮਾਨ ਚੰਡੀਗੜ੍ਹ ਤੇ ਹਰਿਆਣਾ ਦੀ ਤਰਜ਼ ਤੇ ਹੀ ਪੰਜਾਬ 'ਚ ਵੀ ਗਠਜੋੜ ਤੇ ਸੋਚ ਵਿਚਾਰ ਕਰ ਰਹੀ ਹੈ।ਦੱਸ ਦੇਈਏ ਕਿ ਹਾਲ ਹੀ ਦਿੱਲੀ ਦੇ ਵਿਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਇਕ ਮਹਾਂਰੈਲੀ ਕੀਤੀ ਗਈ ਸੀ। ਜਿਸ ਵਿਚ ਇੰਡੀਆ ਅਲਾਇੰਸ ਨੂੰ ਭਰਵਾਂ ਹੰਗਾਰਾ ਮਿਲਿਆ। ਇਸ ਰੈਲੀ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਤੇਜਸਵੀ ਯਾਦਵ, ਮੇਹਬੂਬਾ ਮੁਫਤੀ, ਅਖਿਲੇਸ਼ ਯਾਦਵ ਸਮੇਤ ਦੇਸ਼ ਪਰ ਚੋਂ ਇੰਡੀਆ ਅਲਾਇੰਸ ਦੇ ਲੀਡਰ ਪਹੁੰਚੇ ਸਨ।


ਰੈਲੀ ਵਿਚ ਪਹੁੰਚੇ ਲੀਡਰਾਂ ਨੇ ਮਹਿਸੂਸ ਕੀਤਾ ਸੀ ਕਿ ਦੇਸ਼ ਵਿਚ ਲੋਕਤੰਤਰ ਦਾ ਜਿਸ ਤਰ੍ਹਾਂ ਕਤਲ ਹੋ ਰਿਹਾ ਹੈ। ਉਸਤੋਂ ਨਿਪਟਣ ਲਈ ਸਾਰੀ ਪਾਰਟੀਆਂ ਨੂੰ ਆਪਣੇ ਮਤਭੇਦ ਦੂਰ ਕਰ ਸੀਟ ਸ਼ੇਰਿੰਗ ਵਿਚ ਗੁਰੇਜ ਨਹੀਂ ਕਰਨਾ ਚਾਹੀਦਾ। ਜੇ ਸਾਰੇ ਇਕ ਹੋਕੇ ਲੜਨਗੇ ਤਾਂਹੀ ਭਾਜਪਾ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਵੇਖਣ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਇਸ ਵਿਚਾਰ ਚਰਚਾ ਤੇ ਕਿ ਫੈਸਲਾ ਰਹਿੰਦਾ ਹੈ। ਕਿਉਂਕਿ ਪੰਜਾਬ ਕਾਂਗਰਸ ਲਗਾਤਾਰ ਇਸ ਗਠਜੋੜ ਦਾ ਵਿਰੋਧ ਕਰ ਰਹੀ ਹੈ ਤੇ ਹਾਈਕਮਾਨ ਪੰਜਾਬ ਦੇ ਆਪਣੇ ਲੀਡਰਾਂ ਨੂੰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦੀ।

Story You May Like