The Summer News
×
Saturday, 18 May 2024

ਜਿ਼ਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਿ਼ਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ

ਸ੍ਰੀ ਮੁਕਤਸਰ ਸਾਹਿਬ 5 ਅਪ੍ਰੈਲ : ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੂਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ  ਦੇ ਪਿੰਡਾਂ ਵਿੱਚ 6 ਅਪ੍ਰੈਲ ਤੋਂ 28 ਅਪ੍ਰੈਲ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ  ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਦੌਰੇ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।


ਉਹਨਾ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ  ਵਿਭਾਗਾਂ ਦੇ ਅਧਿਕਾਰੀ ਖੁਦ ਮੌਕੇ ਤੇ ਪਿੰਡਾਂ  ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ। ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਉਹ ਖੁਦ 12 ਅਪ੍ਰੈਲ  ਨੂੰ ਪਿੰਡ ਚੱਕ ਕਾਲਾ ਸਿੰਘ ਵਿਖੇ  ਰੋੜ੍ਹਾਂਵਾਲਾ, ਚੱਕ ਜਵਾਹਰੇਵਾਲਾ ਅਤੇ ਫੱਤਣਵਾਲਾ ਅਤੇ 26 ਅਪ੍ਰੈਲ ਨੂੰ ਪਿੰਡ ਰਖਾਲਾ ਵਿਖੇ ਪਿੰਡ ਸ਼ੇਖ ਅਤੇ ਛੱਤੇਆਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਨਣਗੇ।


ਵਧੀਕ ਡਿਪਟੀ ਕਮਿਸ਼ਨਰ (ਜ਼) ਸ੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਜੱਸੇਆਣਾ  ਵਿਖੇ 6 ਅਪ੍ਰੈਲ ਨੂੰ ਪਿੰਡ ਮੜਮੱਲੂ , ਲੰਡੇ ਰੋਡੇ ਅਤੇ 25 ਅਪ੍ਰੈਲ ਨੂੰ ਭੁੱਲਰਵਾਲਾ ਵਿਖੇ ਢਾਣੀ ਤੇਲੀਆਂਵਾਲੀ, ਹਾਕੂਵਾਲਾ ਅਤੇ ਕੰਦੂਖੇੜਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਵਲੋਂ 13 ਅਪ੍ਰੈਲ ਨੂੰ ਪਿੰਡ ਕਾਨਿਆਂਵਾਲੀ ਵਿਖੇ ਜਗਤ ਸਿੰਘ ਵਾਲਾ, ਮੁਕੰਦ ਸਿੰਘ ਵਾਲਾ ਅਤੇ ਢਾਣੀ ਵੀਰ ਸਿੰਘ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਪ੍ਰੋਗਰਾਮ ਅਨੁਸਾਰ 17 ਅਪ੍ਰੈਲ ਨੂੰੰ ਐਸ.ਡੀ.ਐਮ. ਮਲੋਟ ਵਲੋਂ  ਪਿੰਡ ਦਾਨੇਵਾਲਾ ਵਿਖੇ ਕਿੰਗਰਾ, ਰੱਥੜੀਆਂ, ਧੋਲਾ-ਕਿੰਗਰਾ ਦੇ  ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ।


ਐਸ.ਡੀ.ਐਮ.ਗਿੱਦੜਬਾਹਾ ਵਲੋਂ 18 ਅਪੈ੍ਰਲ ਨੂੰ ਪਿੰਡ ਕੋਠੇ ਹਜ਼ੂਰੇ ਸਿੰਘ ਵਾਲੇ ਵਿਖੇ ਪਹੁੰਚ ਕੇ ਕੋਠੇ ਬਰੜੇਵਾਲਾ ਅਤੇ ਕੋਠੇ ਚੀਦਿਆਂਵਾਲੇ ਦੇ ਲੋਕਾਂ ਦੀ ਸਿ਼ਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ। ਡੀ.ਡੀ.ਪੀ.ਓ.ਵਲੋਂ 10 ਅਪ੍ਰੈਲ ਨੂੰ ਪਿੰਡ ਸ਼ੇਰਗੜ੍ਹ ਵਿਖੇ ਖਾਨੇ ਕੀ ਢਾਬ, ਭੁਲੇਰੀਆ ਅਤੇ 28 ਅਪ੍ਰੈਲ ਨੂੰ ਪਿੰਡ ਲੁਬਾਣਿਆਂਵਾਲੀ ਵਿਖੇ ਵੰਗਲ ਅਤੇ ਰੰਧਾਵਾ ਪਿੰਡਾਂ ਦੇ ਲੋਕਾਂ ਦੀਆਂ ਦੁੱਖ ਤਕਲੀਫਾ ਸੁਣੀਆਂ ਜਾਣਗੀਆਂ।ਜਿ਼ਲ੍ਹਾ ਮਾਲ ਅਫਸਰ ਵਲੋਂ  11 ਅਪ੍ਰੈਲ ਨੂੰ ਆਸਾ ਬੁੱਟਰ ਵਿਖੇ ਖਿੜਕੀਆਂਵਾਲਾ, ਸੂਰੇਵਾਲਾ ਅਤੇ 27 ਅਪ੍ਰੈਲ ਨੂੰ ਖੱਪਿਆਂਵਾਲਾ ਵਿਖੇ  ਨੂਰਪੁਰ ਕ੍ਰਿਪਾਲਕੇ ਅਤੇ ਗੁਲਾਬੇਵਾਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।

   

Story You May Like