The Summer News
×
Monday, 20 May 2024

ਸਰਕਾਰੀ ਆਯੂਰਵੈਦਿਕ ਉਪਵੈਦ ਯੂਨੀਅਨ ਪੰਜਾਬ ਵੱਲੋਂ ਸਿਹਤ ਮੰਤਰੀ ਪੰਜਾਬ ਨੂੰ ਮੀਟਿੰਗ ਉਪਰੰਤ ਮੰਗ ਪੱਤਰ ਸੌਂਪਿਆ

ਪਟਿਆਲਾ – ਅੱਜ ਸਰਕਾਰੀ ਆਯੂਰਵੈਦਿਕ ਉਪਵੈਦ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਜੀ ਨੂੰ ਮੰਗ ਪੱਤਰ ਸੌਂਪਿਆ ਇਸ ਮੌਕੇ ਮਾਨਯੋਗ ਸਿਹਤ ਮੰਤਰੀ ਜੀ ਨਾਲ ਜਥੇਬੰਦੀ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਉਪਰੰਤ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਆਯੂਰਵੈਦਿਕ ਉਪਵੈਦ ਯੂਨੀਅਨ ਪੰਜਾਬ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਨਿਪਟਾਰੇ ਲਈ ਸੰਘਰਸ਼ ਕਰਦੀ ਆ ਰਹੀ ਹੈ ਤੇ ਇਹਨਾਂ ਵਾਜਿਬ ਮੰਗਾਂ ਦੇ ਨਿਪਟਾਰੇ ਸਬੰਧੀ ਸਿਹਤ ਮੰਤਰੀ ਜੀ ਨਾਲ ਮੀਟਿੰਗ ਕੀਤੀ ਹੈ ਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਮਾਨਯੋਗ ਸਿਹਤ ਮੰਤਰੀ ਜੀ ਨੇ ਜਲਦੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਇਸ ਉਪਰੰਤ ਉਹਨਾਂ ਨੇ ਬੋਲਦਿਆਂ ਕਿਹਾ ਕਿ ਉਪਵੈਦ ਇੱਕੋ ਇੱਕ ਅਜਿਹੀ ਕੈਟਾਗਰੀ ਹੈ ਜਿਸਦੀ ਕੋਈ ਵੀ ਪ੍ਰਮੋਸ਼ਨ ਨਹੀਂ ਹੈ ਤੇ ਤੀਹ ਤੀਹ ਸਾਲ ਜੀ ਸਰਵਿਸ ਉਪਰੰਤ ਉਪਵੈਦ ਹੀ ਰਿਟਾਇਰ ਹੋ ਜਾਂਦਾ ਹੈ ਉਪ ਵੈਦ ਕੈਟਾਗਰੀ ਨੂੰ ਉਹਨਾਂ ਦੇ ਬਣਦੇ ਪੇ ਸਕੇਲ ਅਨੁਸਾਰ ਅੱਜ ਤੱਕ ਸਕੇਲ ਨਹੀਂ ਦਿੱਤਾ ਗਿਆ ਉਪਵੈਦ ਕੈਟਾਗਰੀ ਦੇ ਰੂਲਾਂ ਵਿਚ ਸੋਧ ਨਹੀਂ ਕੀਤੀ ਗਈ ਤੇ ਵਿਭਾਗ ਵੱਲੋਂ ਅੱਜ ਤੱਕ ਨੇਚਰ ਆਫ ਵਰਕ ਜਾਰੀ ਨਹੀਂ ਕੀਤਾ ਗਿਆ ਵਿਭਾਗ ਵੱਲੋਂ ਮਨਮਰਜ਼ੀ ਅਨੁਸਾਰ ਉਪਵੈਦਾਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਹੁਣ ਪੰਜਾਬ ਵਿੱਚ ਸਰਕਾਰ ਬਦਲੀ ਹੈ ਬਦਲਾਅ ਆਇਆ ਹੈ ਤੇ ਸਾਨੂੰ ਵੀ ਉਮੀਦ ਹੈ ਕਿ ਸਾਡੀ ਕੈਟਾਗਰੀ ਨਾਲ ਇਨਸਾਫ਼ ਹੋਵੇਗਾ ਬਹੁਤ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਵਾਜਿਬ ਮੰਗਾਂ ਦੀ ਪੂਰਤੀ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਨਾਲ ਹਰਮੇਸ਼ ਸਿੰਘ ਕੈਸ਼ੀਅਰ, ਸਿਕੰਦਰ ਸ਼ਰਮਾ ਸੰਗਰੂਰ, ਰਮੇਸ਼ ਚੰਦਰ, ਵਰਿੰਦਰ ਸਿੰਗਲਾ ਆਦਿ ਸਾਥੀ ਹਾਜ਼ਿਰ ਸਨ।


Story You May Like