The Summer News
×
Sunday, 12 May 2024

ਪੰਜਾਬ ਕਾਂਗਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਇਹ ਸਾਬਕਾ ਪ੍ਰਧਾਨ ਛੱਡ ਸਕਦੇ ਹਨ ਪਾਰਟੀ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪਾਰਟੀ ਨੂੰ ਕਹਿਣਗੇ ਅਲਵਿਦਾ ? ਜਾਖੜ ਨੇ ਨਿਰਧਾਰਤ ਸਮੇ ਦੌਰਾਨ ਪਾਰਟੀ ਨੂੰ ਨੋਟਿਸ ਦਾ ਜਵਾਬ ਨਾ ਦੇ ਕੇ ਹਾਈਕਮਾਨ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਕਾਂਗਰਸ ਦੇ ਗਲਿਆਰਿਆਂ ਵਿਚ ਜਾਖੜ ਦੇ ਪਾਰਟੀ ਛੱਡਣ ਦੀ ਚਰਚਾ ਛਿੜ ਗਈ ਹੈ। ਅਨੁਸ਼ਾਸਨੀ ਕਮੇਟੀ ਨੇ ਪਾਰਟੀ ਆਗੂਆਂ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਨੋਟਿਸ ਜਾਰੀ ਕਰਕੇ 18 ਅਪਰੈਲ ਤਕ ਜਵਾਬ ਮੰਗਿਆ ਸੀ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਸੂਤਰਾਂ ਅਨੁਸਾਰ ਜਾਖੜ ਨੇ ਅਨੁਸ਼ਾਸਨੀ ਕਮੇਟੀ ਨੂੰ ਜਵਾਬ ਨਾ ਦੇਣ ਦਾ ਸਟੈਂਡ ਲਿਆ ਹੈ। ਪਾਰਟੀ ਹਾਈਕਮਾਨ ਹੁਣ ਜਾਖੜ ਵਿਰੁੱਧ ਕਾਰਵਾਈ ਕਰਨ ਜਾਂ ਉਨ੍ਹਾਂ ਨੂੰ ਦਿੱਲੀ ਸੱਦ ਕੇ ਪੋਚਾਪਾਚੀ ਕਰਨ ਦਾ ਰਾਹ ਅਪਨਾ ਸਕਦੀ ਹੈ।


Story You May Like