The Summer News
×
Saturday, 18 May 2024

ਨ/ਸ਼ੇ ਦੀ ਤਸਕ/ਰੀ ਕਰਨ ਵਾਲੇ ਅਨਸਰ ਨੂੰ ਪੁਲਿਸ ਨੇ ਕੀਤਾ ਕਾਬੂ

ਲੁਧਿਆਣਾ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਮੇਹਰਬਾਨ ਦੀ ਪੁਲਿਸ ਨੇ ਦੋਸ਼ੀ ਰਾਜੀਵ ਯਾਦਵ ਉਰਫ ਰਾਜਵੀਰ ਪੁੱਤਰ ਅਸੋਕ ਯਾਦਵ ਵਾਸੀ ਗਲੀ ਨੰਬਰ 2 ਬੈਂਕ ਕਲੋਨੀ ਨੇੜੇ ਲਾਲ ਕੋਠੀ ਵੱਡੀ ਹੈਬੋਵਾਲ ਲੁਧਿਆਣਾ ਨੂੰ ਖਾਲੀ ਪਈਆ ਬੇਅਬਾਦ ਕਲੋਨੀ ਪਿੰਡ ਕੱਕਾ ਰੋਡ ਤੋ ਗ੍ਰਿਫਤਾਰ ਕਰਕੇ ਇਸ ਪਾਸੋ 260 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਹੈ। ਦੋਸ਼ੀ ਪਾਸੇ ਪੁੱਛਗਿੱਛ ਜਾਰੀ ਹੈ, ਜਿਸ ਪਾਸੋ ਹੋਰ ਖੁਲਾਸੇ ਕੀਤੇ ਜਾਣ ਦੀ ਸੰਭਾਵਨਾਵਾਂ ਹਨ।

Story You May Like