The Summer News
×
Tuesday, 21 May 2024

ਔਰਤ 'ਤੇ ਲੱਗੇ ਚੋ+ਰੀ ਦੇ ਦੋ+ਸ਼ਾਂ ਨੂੰ ਲੈਕੇ ਪਰਿਵਾਰਕ ਮੈਂਬਰਾਂ ਨੇ ਜਥੇਬੰਦੀਆਂ ਨੂੰ ਨਾਲ ਲੈ ਕੇ ਘੇਰਿਆ ਥਾਣਾ

ਬਾਘਾ ਪੁਰਾਣਾ, 28 ਮਈ (ਕਸ਼ਿਸ਼ ਸਿੰਗਲਾ) : ਸਥਾਨਕ ਸ਼ਹਿਰ ਦੀ ਦਲੀਪ ਬਸਤੀ ਦੀ ਇੱਕ ਮਜ਼ਦੂਰ ਔਰਤ ਜੋ ਕਿ ਸ਼ਹਿਰ ਦੇ ਇਕਬਾਲ ਸਿੰਘ ਬਰਾੜ ਦੇ ਘਰ ਪਿਛਲੇ ਦਸ ਸਾਲਾਂ ਤੋਂ ਕੰਮ ਕਰਦੀ ਸੀ।ਜਿਸ ਉਪਰ 17.40 ਲੱਖ ਰੁਪਏ ਅਤੇ ਦੋ ਤੋਲੇ ਸੋਨਾ ਚੋਰੀ ਕਰਨ ਦੇ ਦੋ+ਸ਼ ਲਾਕੇ ਥਾਣਾ ਬਾਘਾ ਪੁਰਾਣਾ ਵਿਖੇ ਪਰਚਾ ਦਰਜ ਕਰਵਾਇਆ ਹੈ।


ਪੁਲਸ ਵਲੋਂ ਮਜ਼ਦੂਰ ਔਰਤ ਨੂੰ ਅਮੀਰ ਪਰਿਵਾਰ ਦੇ ਸਿਆਸੀ ਅਤੇ ਸਰਕਾਰੇ ਦਰਬਾਰੇ ਪਹੁੰਚ ਹੋਣ ਕਾਰਨ ਪਿਛਲੇ ਪੰਜ ਦਿਨ ਤੋਂ ਥਾਣੇ ਅੰਦਰ ਬੰਦ ਕੀਤਾ ਹੋਇਆ ਹੈ। ਜਿਸ ਸੰਬੰਧੀ ਸ਼ਹਿਰ ਵਾਸੀਆਂ, ਇਲਾਕੇ ਦੇ ਮਜ਼ਦੂਰਾਂ ਅਤੇ ਇਨਸਾਫ਼ ਪਸੰਦ ਲੋਕਾਂ 'ਚ ਭਾਰੀ ਰੋਸ ਹੈ। ਜਿਸਨੂੰ ਲੈ ਕੇ ਮੁਹੱਲਾ ਅਤੇ ਸ਼ਹਿਰ ਵਾਸੀ ਲੋਕਾਂ ਵਲੋਂ ਮਜਦੂਰ ਔਰਤ ਨੂੰ ਇਨਸਾਫ਼ ਦਵਾਉਣ ਲਈ ਕਮੇਟੀ ਬਣਾਕੇ ਦੋ ਦਿਨ ਤੋਂ ਬਾਘਾਪੁਰਾਣਾ ਥਾਣੇ ਦਾ ਘਿਰਾਉ ਜਾਰੀ ਰੱਖਿਆ ਹੋਇਆ ਹੈ। ਧਰਨਕਾਰੀਆਂ ਨੇ ਕਿਹਾ ਕਿ ਅਸੀ ਪ੍ਰਸ਼ਾਸਨ ਨੂੰ ਕੱਲ 12 ਵਜੇ ਤੱਕ ਦਾ ਅਲਟੀ+ਮੇਟਮ ਦਿੰਦੇ ਹਾਂ ਜੋ ਪੰਮੀ ਕੌਰ ਤੇ ਚੋ+ਰੀ ਦਾ ਝੂਠਾ ਮਾਮਲਾ ਦਰਜ ਕੀਤਾ ਹੈ, ਉਸ ਨੂੰ ਰੱਦ ਕੀਤਾ ਜਾਵੇ ਅਤੇ ਪ੍ਰਸ਼ਾਸਨ ਨੇ 12 ਵਜੇ ਤੱਕ ਪਰਚਾ ਰੱਦ ਨਹੀ ਕੀਤਾ ਤਾਂ ਵੱਡੀ ਗਿਣਤੀ ਵਿਚ ਜਥੇਬੰਦੀਆਂ ਅਤੇ ਹੋਰਨਾਂ ਨੂੰ ਨਾਲ ਲੈਕੇ ਬਾਘਾਪੁਰਾਣਾ ਦਾ ਮੇਨ ਚੌਂਕ ਵਿੱਚ ਜਾਮ ਕੀਤਾ ਜਾਵੇਗਾ।

Story You May Like