The Summer News
×
Tuesday, 21 May 2024

ਪਿੰਡ ਭਲਾਈਆਣਾ ਦਾ ਕਿਸਾਨ ਬਾਰਿਸ਼ ਨਾਲ ਹੋਏ ਫ਼ਸਲ ਨੁਕਸਾਨ ਨੂੰ ਨਹੀਂ ਝੱਲ ਸਕਿਆ, ਕਰ ਲਈ ਜੀਵਨ ਲੀਲਾ ਸਮਾਪਤ

ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਦੇ ਇਕ ਕਿਸਾਨ ਨੇ ਬੀਤੇ ਦਿਨੀਂ ਬਾਰਿਸ਼ ਕਾਰਨ ਖਰਾਬ ਹੋਈ ਫਸਲ ਦੇ ਸਦਮੇ 'ਚ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਵਾਸੀਆਂ ਅਨੁਸਾਰ ਕਿਸਾਨ ਫਸਲ ਦਾ ਨੁਕਸਾਨ ਨਹੀ ਝੱਲ ਸਕਿਆ।


ਬੀਤੀ ਦਿਨ ਹੋਈ ਬਾਰਿਸ਼ ਕਰਨ ਪਿੰਡ ਭਲਾਈਆਣਾ ‘ਚ ਕਣਕ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ।ਉੱਥੇ ਹੀ ਇਸ ਕਾਰਨ ਕਿਸਾਨ ਸਦਮੇ ਵਿਚ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਕਿਸਾਨ ਸਾਧੂ ਸਿੰਘ ਨੇ  ਨਹਿਰ ‘ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਉਹ ਕਲ ਤੋਂ ਘਰੋ ਲਾਪਤਾ ਸਨ ਅਤੇ ਦੁਪਹਿਰ ਬਾਅਦ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਵੱਲੋਂ ਲੋੜੀਦੀ ਕਰਵਾਈ ਕੀਤੀ ਜਾ ਰਹੀ ਹੈ। ਨਜ਼ਦੀਕੀ ਪਰਿਵਾਰਕ ਮੈੰਬਰਾਂ ਮੁਤਾਬਕ ਸਾਧੂ ਸਿੰਘ ਫਸਲ ਦੇ ਨੁਕਸਾਨੇ ਜਾਣ ਬਾਅਦ ਟੈਸ਼ਨ ਵਿਚ ਸਨ ਅਤੇ ਉਹ ਫਸਲ  ਦਾ ਦੁੱਖ ਨਹੀਂ ਝੱਲ ਸਕੇ। ਪਿੰਡ ਵਾਸੀਆਂ ਅਨੁਸਾਰ ਕਰੀਬ 25 ਏਕੜ ਠੇਕੇ ਤੇ ਲੈ ਕੇ ਉਹਨਾਂ ਖੇਤੀ ਕੀਤੀ ਸੀ ਪਰ ਗੜੇਮਾਰੀ ਕਾਰਨ ਫਸਲ ਦਾ ਵੱਡਾ ਨੁਕਸਾਨ ਹੋ ਗਿਆ। ਮਿਰਤਕ ਦੇ ਪਰਿਵਾਰਕ ਮੈਂਬਰ ਬੋਲੇ ਜੇਕਰ ਸਰਕਾਰ ਵਾਅਦੇ ਮੁਤਾਬਕ ਸਮੇਂ ਸਿਰ ਗਿਰਦਾਵਰੀ ਕਰਕੇ ਮੁਆਵਜਾ ਦੇ ਦਿੰਦੀ ਤਾਂ ਸਾਇਦ ਇਹ ਕਦਮ ਨਾ ਚੁੱਕਿਆ ਜਾਂਦਾ।


ਜਿਸ ਕਾਰਨ ਸਾਧੂ ਸਿੰਘ ਨੇ ਜੀਵਨ ਲੀਲਾ ਸਮਾਪਤ ਕਰ ਲਈ।  ਪੁਲਿਸ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।

Story You May Like