The Summer News
×
Thursday, 04 July 2024

ਲੁਧਿਆਣਾ ਵਿੱਚ ਵੀ ਸਾਹਮਣੇ ਆਇਆ ਡੈਲਟਾ ਪਲੱਸ ਵੈਰੀਐਂਟ ਦਾ ਪਹਿਲਾ ਮਾਮਲਾ

ਲੁਧਿਆਣਾ – ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ ਦੇ ‘ਚ ਵੀ ਕੋਰੋਨਾ ਵਾਇਰਸ ਦੇ ਨਵੇਂ ਡੈਲਟਾ ਪਲੱਸ ਵੈਰੀਅੰਟ ਦੇ 2 ਕੇਸ ਮਿਲੇ ਹਨ ਜਿਨ੍ਹਾਂ ‘ਚੋਂ ਇੱਕ ਲੁਧਿਆਣਾ ਦੇ ਪੱਖੋਵਾਲ ਤਹਿਸੀਲ ਦੇ ਅਧੀਨ ਆਉਂਦੇ ਪਿੰਡ ਜੰਡ ਦਾ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਐੱਨ ਆਈ ਵੀ ਪੁਣੇ ਅਤੇ ਮੰਡੀ ਗੋਬਿੰਦਗੜ੍ਹ ਵਿਖੇ ਲਗਾਈ ਗਈ ਲੈਬ ਵੱਲੋਂ ਪੁਸ਼ਟੀ ਕੀਤੀ ਗਈ ਹੈ। ਲੁਧਿਆਣਾ ਦੀ ਸਿਵਲ ਸਰਜਨ ਕਿਰਨ ਆਹਲੂਵਾਲੀਆ ਨੇ ਵੀ ਲੁਧਿਆਣਾ ‘ਚ ਡੈਲਟਾ ਪਲੱਸ ਵੇਰੀਅੰਟ ਦੇ ਇਕ ਕੇਸ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਪਿੰਡ ਦੇ ‘ਚ ਸੈਂਪਲ ਲਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸਿਵਲ ਸਰਜਨ ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਪੱਖੋਵਾਲ ਤਹਿਸੀਲ ਪਿੰਡ ਜੰਡ ‘ਚ ਮਾਮਲਾ ਸਾਹਮਣੇ ਆਇਆ ਹੈ।


ਮਰੀਜ਼ ਦਾ ਸੈਂਪਲ 13 ਜੂਨ ਨੂੰ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਣੇ ਅਤੇ ਮੰਡੀ ਗੋਬਿੰਦਗੜ ਵਿਚ ਡੈਲਟਾ ਪਲੱਸ ਵੇਰੀਐਂਟ ਹੋਣ ਦੀ ਉਸ ਦੀ ਪੁਸ਼ਟੀ ਕੀਤੀ ਗਈ ਹੈ। ਮਰੀਜ਼ ਦੀ ਉਮਰ ਲਗਪਗ 68 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਪੂਰੇ ਪਿੰਡ ਦੇ ‘ਚ ਆਰ ਟੀ PCR ਟੈਸਟ ਕਰਵਾਏ ਜਾ ਰਹੇ ਹਨ ਅਤੇ ਪਿੰਡ ਦੇ ਵਿਚ ਵੈਕਸੀਨੇਸ਼ਨ ਮੁਹਿੰਮ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਿਹਤ ਮਹਿਕਮੇ ਵੱਲੋਂ ਕੋਈ ਖਾਸ ਹਦਾਇਤਾਂ ਵੀ ਨਹੀਂ ਦਿੱਤੀਆਂ ਗਈਆਂ ਆਮ ਕੋਵਿਡ ਮਰੀਜ਼ ਵਾਂਗ ਹੀ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਹਾਲਤ ਸਹੀ ਹੈ ਅਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਵੱਧ ਤੋਂ ਵੱਧ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਹਾਲੇ ਵੀ ਖਤਰਾ ਟਲਿਆ ਨਹੀਂ ਹੈ।


Story You May Like