The Summer News
×
Saturday, 11 May 2024

ਸਿਹਤ ਵਿਭਾਗ ਵਲੋਂ ਫੂਡ ਟੈਸਟਿੰਗ ਲਈ ਆਈ ਫੂਡ ਟੈਸਟਿੰਗ ਵੈਨ ਨੂੰ ਸਿਵਲ ਸਰਜਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸ੍ਰੀ ਮੁਕਤਸਰ ਸਾਹਿਬ 22 ਮਾਰਚ : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਜਿਸ ਦੇ ਤਹਿਤ ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਦੇ ਵੱਖ ਵੱਖ ਟੈਸਟਾਂ ਦੀ ਸਹੂਲਤ ਨਾਲ ਲੈਸ ਫੂਡ ਟੈਸਟਿੰਗ ਆਨ ਵੀਲ ਵੈਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ, ਜਿਸ ਨੂੰ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਹਰੀ ਝੰਡੀ ਦੇ ਕੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਕੀਤਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਇਹ ਵੈਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 20 ਦਿਨਾ ਤੱਕ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਟੈਸਟ ਕਰੇਗੀ, ਜਿਸ ਵਿੱਚ ਕੋਈ ਵੀ ਵਿਅਕਤੀ ਪੰਜਾਹ ਰੁਪਏ ਦੇ ਕੇ ਮਸਾਲਿਆਂ, ਦੁੱਧ, ਦੁੱਧ ਤੋਂ ਬਣੀਆਂ ਵਸਤੂਆਂ, ਪਾਣੀ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦਾਲਾਂ ਆਦਿ ਦੀ ਜਾਂਚ ਮੌਕੇ ਤੇ ਹੀ ਕਰਵਾ ਸਕਦਾ ਹੈ।


ਉਹਨਾਂ ਦੱਸਿਆ ਕਿ ਇਸ ਵੈਨ ਦਾ ਮੁੱਖ ਮੰਤਵ ਲੋਕਾਂ ਨੂੰ ਖਾਣ ਪੀਣ ਵਾਲੀਆਂ ਸ਼ੁੱਧ ਅਤੇ ਮਿਆਰੀ ਪੱਧਰ ਦੀਆਂ ਵਸਤਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਮਿਲਾਵਟਖੋਰੀ ਨੂੰ ਸਮਾਜ ਵਿੱਚੋਂ ਖਤਮ ਕਰਨਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਦੁਕਾਨਾਂ, ਢਾਬੇ, ਹੋਟਲਾਂ, ਰੈਸਟੋਰੈਂਟਾਂ, ਦੋਧੀਆਂ ਦੇ ਦੁੱਧ ਦੇ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਜਿਨ੍ਹਾਂ ਦੇ ਸੈਂਪਲ ਫੇਲ੍ਹ ਜਾ ਮਿਸ ਬਰਾਂਡਿਡ ਹੁੰਦੇ ਹਨ ਉਹਨਾਂ ਵਿਰੁੱਧ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਂਦੀ ਹੈ।


ਉਹਨਾਂ ਦੱਸਿਆ ਕਿ  ਘਰਾਂ ਵਿੱਚ ਵਰਤੀਆਂ ਜਾ ਰਹੀਆਂ ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਨੂੰ ਜਰੂਰੀ ਸਮਝਦਿਆਂ ਇਸ ਵੈਨ ਰਾਹੀਂ ਰਿਹਾਇਸ਼ੀ ਇਲਾਕਿਆਂ ਵਿੱਚ ਆਪਣਾ ਟੂਰ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਸੈਂਪਲ ਲੇ ਕੇ ਉਸਦੀ ਮੌਕੇ ਤੇ ਹੀ ਮਿਆਰ ਦੀ ਜਾਂਚ ਕਰਨੀ ਅਤੇ ਸਬੰਧਿਤ ਨੂੰ ਇਸ ਬਾਰੇ ਜਾਣਕਾਰੀ ਅਤੇ ਜਾਗਰੂਕ ਕਰਨਾ ਹੈ ਤਾਂ ਜੋ ਖਪਤਕਾਰ ਨੂੰ ਇਹ ਜਾਣਕਾਰੀ ਹੋ ਸਕੇ ਕਿ ਉਹ ਜਿਸ ਦੁਕਾਨ ਤੋਂ ਸਮਾਨ ਖਰੀਦ ਰਿਹਾ ਹੈ ਕੀ ਉਸ ਨੂੰ ਮਿਆਰੀ ਪੱਧਰ ਦਾ ਮਿਲ ਰਿਹਾ ਹੈ।


ਇਸ ਮੌਕੇ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਸਮੇਂ ਸਮੇਂ ਤੇ ਖਾਣ ਪੀਣ ਦੀਆਂ ਵਸਤੂਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲਏ ਜਾ ਰਹੇ ਹਨ ਲਤ। ਆਉਣ ਵਾਲੇ ਦਿਨਾਂ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇਗੀ। ਇਸ ਵੈਨ ਦੀ ਸੁਪਰਵੀਜ਼ਨ ਅਭੀਨਵ ਕੁਮਾਰ ਫੂਡ ਸੇਫ਼ਟੀ ਅਫ਼ਸਰ ਵੱਲੋਂ ਕੀਤੀ ਜਾਵੇਗੀ। ਇਸ ਸਮੇਂ ਡਾ ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਮਨਪ੍ਰੀਤ ਕੌਰ ਸੁਪਰਡੈਂਟ ਸਰਬਜੀਤ ਸਿੰਘ, ਵਿਕਰਮਜੀਤ ਸਿੰਘ ਵੀ ਹਾਜ਼ਰ ਸਨ।

Story You May Like