The Summer News
×
Tuesday, 21 May 2024

JEI ਲਰਨਿੰਗ ਸੈਂਟਰ ਵਿਖੇ ਤੀਸਰਾ ਹੈਲੋਵਿਨ ਫੈਸਟੀਵਲ ਆਯੋਜਿਤ

ਲੁਧਿਆਣਾ : (ਇਕਬਾਲ ਹੈਪੀ)  ਗੁਰੂਦੇਵ ਨਗਰ ਸਥਿਤ JEI ਲਰਨਿੰਗ ਸੈਂਟਰ ਵਿਖੇ ਤੀਸਰਾ ਹੈਲੋਵਿਨ ਫੈਸਟੀਵਲ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ ਨੇ ਇਸ ਅਲੋਕਾਰੇ ਉਤਸਵ ਦਾ ਖੂਬ ਆਨੰਦ ਮਾਣਿਆ ਵੱਖ-ਵੱਖ ਤਰਾਂ ਦੇ ਡਰਾਵਣੇ ਤੇ ਪ੍ਰੇਤਾਂ ਵਰਗੇ ਮੇਕਅਪ ਤੇ ਕਾਸਟਿਊਮ ਵਿੱਚ ਪੁੱਜੇ ਬੱਚਿਆਂ ਨੇ ਹੈਲੋਵਿਨ ਫੈਸਟੀਵਲ ਨੂੰ ਖੂਬ Enjoy ਕਰਦਿਆਂ ਇਸਦੇ ਵੱਖਰੇ ਜਿਹੇ ਅਨੁਭਵ ਨੂੰ ਮਨਾਂ ਦੀ ਮਮਟੀ ਉੱਪਰ ਸਜਾ ਲਿਆ JEI ਲਰਨਿੰਗ ਸੈਂਟਰ ਦੇ ਡਾਇਰੈਕਟਰ ਸ਼ਵੇਤਾ ਗੁਪਤਾ ਨੇ ਦੱਸਿਆ ਕਿ ਸੈਂਟਰ ਦੇ ਬੱਚਿਆਂ ਵੱਲੋਂ ਆਪਣੀ ਪੜ੍ਹਾਈ ਦੇ ਬਾਅਦ ਰਿਲੈਕਸ ਹੋਣ ਤੇ ਇੰਜੋਏ ਕਰਨ ਲਈ ਹਰ ਸਾਲ ਹੈਲੋਵੀਨ ਫੈਸਟੀਵਲ ਮਨਾਇਆ ਜਾਂਦਾ ਹੈ ਲਰਨਿੰਗ ਸੈਂਟਰ ਤੋਂ ਹੀ ਦਿਵਿਆ ਉਸਵਾਲ ਨੇ ਇਸ ਅਨੋਖੇ ਉਤਸਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਟਡੀ ਪੂਰੀ ਕਰਨ ਤੋਂ ਬਾਅਦ ਬੱਚੇ ਇੰਜੁਆਇ ਕਰਨ ਲਈ ਇਹ ਉਤਸਵ ਮਨਾਉਂਦੇ ਹਨ ਤੇ ਅੱਜ ਦੇ ਇਸ ਸਮਾਰੋਹ ਮਗਰੋਂ ਬੱਚੇ ਬਹੁਤ ਸਾਰਾ ਅਨੁਭਵ ਲੈ ਕੇ ਜਾਣਗੇ ਇਹ ਅਨੁਭਵ ਉਨਾਂ ਨੂੰ ਹੋਰ ਵਧੇਰਾ strong ਵੀ ਬਣਾਵੇਗਾ ਇਸ ਮੌਕੇ ਹੋਲੋਵਿਨ ਫੈਸਟੀਵਲ ਦੀਆਂ ਝਲਕੀਆਂ ਨੇ ਸਬ ਦਾ ਮਨ ਮੋਹ ਲਿਆ |

Story You May Like