The Summer News
×
Saturday, 11 May 2024

ਪੰਜਾਬ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੁੱਖ ਮੰਤਰੀ ਨਾਲ ਮਿਲਣ ਦੀ ਕੀਤੀ ਅਪੀਲ

ਲੁਧਿਆਣਾ : ਭਰਤ ਸ਼ਰਮਾ : ਪੰਜਾਬ ਦੇ ਵਿੱਚ ਕੋਈ ਵੀ ਨਵੀਂ ਪ੍ਰੋਪਰਟੀ ਨੀਤੀ ਨਾ ਆਉਣ ਕਰਕੇ ਪੰਜਾਬ ਦੀਆਂ ਤਹਿਸੀਲਾਂ ਅੰਦਰ ਨਾ ਤਾਂ ਬਿਨਾਂ ਐਨਓਸੀ ਰਿਸਟਰੀ ਹੋ ਰਹੀ ਹੈ ਅਤੇ ਨਾ ਹੀ ਪਲੋਟ ਵਿਕ ਰਹੇ ਨੇ ਜਿਸ ਕਰਕੇ ਰੀਅਲ ਇਸਟੇਟ ਵਪਾਰ ਦੇ ਵਿਚ ਵਪਾਰੀਆਂ ਨੂੰ ਵੱਡਾ ਘਾਟਾ ਹੋ ਰਿਹਾ ਹੈ |ਪ੍ਰਾਪਰਟੀ ਡੀਲਰ ਲੈਂਡ ਡੀਲਰ ਅਤੇ ਕੋਲੋਨਾਈਜ਼ਰ ਵੱਲੋਂ ਪੰਜਾਬ ਭਰ ਦੀਆਂ ਤਹਿਸੀਲਾਂ ਦੇ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਵਾ ਦਿੱਤਾ ਹੈ ਅਤੇ ਸਰਕਾਰ ਨੂੰ ਆਪਣੀਆਂ ਸ਼ਖਤੀਆਂ ਦੇ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਬੰਦ ਪਿਆ ਕੰਮ ਸ਼ੁਰੂ ਹੋ ਸਕੇ। ਕੋਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਹੁਣ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨਾਲ ਕਰਵਾਈ ਜਾਵੇ ਤਾਂ ਜੋ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਜਲਦੀ ਕੱਢਿਆ ਜਾ ਸਕੇ ਕਿਉਂਕਿ ਹੁਣ ਡਿਲਰਾਂ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਨਾਲ ਆਮ ਲੋਕ ਵੀ ਖਜਲ ਖੁਆਰ ਹੋ ਰਹੇ |


ਪੰਜਾਬ ਕੋਲੋਨਾਇਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਨੇ ਕਿਹਾ ਕਿ ਉਹ ਕਈ ਵਾਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਮੁਲਾਕਾਤ ਕਰ ਚੁੱਕੇ ਨੇ ਪਰ ਹਾਲੇ ਤੱਕ ਸਰਕਾਰ ਵਲੋਂ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਜਿਸ ਕਰਕੇ ਹੁਣ ਉਨ੍ਹਾਂ ਨੇ ਭਗਵੰਤ ਮਾਨ ਮੁਖ ਮੰਤਰੀ ਪੰਜਾਬ ਨਾਲ ਮਿਲਣ ਦਾ ਫੈਸਲਾ ਲਿਆ ਹੈ ਅਤੇ ਉਹ ਇਹ ਮੁੱਦਾ ਉਨ੍ਹਾਂ ਦੇ ਕੋਲ ਚੁੱਕਣਗੇ ਤਾਂ ਜੌ ਇਸ ਮਸਲੇ ਦਾ ਹੱਲ ਸਮੇਂ ਸਿਰ ਕੱਢਿਆ ਜਾ ਸਕੇ, ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਵਿਰੋਧ ਚ ਨਹੀਂ ਹਾਂ ਪਰ ਉਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਨੇ ਤੇ ਸਮੇਂ ਸਿਰ ਇਸ ਦਾ ਹੱਲ ਕੱਢਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਕਈ ਤਹਿਸੀਲਾਂ ਦੇ ਵਿੱਚ ਕੰਮ ਕਾਜ ਬੰਦ ਹੈ ਤੇ ਅਸੀਂ ਸਰਕਾਰ ਦੇ ਨਾਲ ਬੈਠ ਕੇ ਇਸਦਾ ਕੋਈ ਢੁਕਵਾਂ ਹੱਲ ਕੱਢਣਾ ਚਾਹੁੰਦੇ ਹਨ।


Story You May Like