The Summer News
×
Monday, 20 May 2024

ਸੰਤਪੁਰਾ ਰੋਡ ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਮੋਟਰਸਾਈਕਲ ਤੇ ਆਟੋ ਦੀ ਟੱਕਰ, 3 ਜ਼ਖ਼ਮੀ, 2 ਦੀ ਮੌਤ

ਬਠਿੰਡਾ, 8 ਮਈ : ਬੀਤੀ ਦੇਰ ਰਾਤ ਸੰਤਪੁਰਾ ਰੋਡ ਤੇ ਓਵਰਬ੍ਰਿਜ ਦੇ ਨਜ਼ਦੀਕ ਤੇਜ਼ ਰਫ਼ਤਾਰ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ । ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 3 ਵਿਅਕਤੀ ਜ਼ਖਮੀ ਹੋ ਗਏ। ਤੇਜ਼ ਰਫ਼ਤਾਰ ਕਰਕੇ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਅਤੇ ਆਟੋ ਪਲਟ ਬਾਜ਼ੀਆਂ ਖਾ ਗਿਆ।


ਸੂਚਨਾ ਮਿਲਣ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀਆਂ ਚਾਰ ਟੀਮਾਂ ਪਹੁੰਚੀਆਂ ਅਤੇ ਹਾਦਸੇ ਵਿੱਚ ਮਿਰਤਕ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਅਜੀਤ ਕੁਮਾਰ ਅਤੇ ਅਨਿਲ ਕੁਮਾਰ ਵਾਸੀ ਜਨਤਾ ਨਗਰ ਦੇ ਤੌਰ ਤੇ ਹੋਈ ਹੈ। ਜ਼ਖ਼ਮੀਆਂ ਦੀ ਪਹਿਚਾਣ ਅਤੇ ਐਸ ਕੇ ਸੰਕਰ  ਵਾਸੀਆਂ ਐਨ ਆਫ਼ ਐਲ ਟਾਊਨਸ਼ਿਪ ਦੇ ਤੌਰ ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਥਾਣੇ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਭਿਆਨਕ ਸੀ ਜਿਸ ਕਰ ਕੇ 2 ਵਿਅਕਤੀਆਂ ਦੀ ਮੌਤ ਹੋ ਗਈ।

Story You May Like