The Summer News
×
Monday, 20 May 2024

ਵਰਧਮਾਨ ਨੇੜੇ ਲੱਗੇ ਮੇਲੇ 'ਚ ਝੂਲੇ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ

ਲੁਧਿਆਣਾ : ਭਰਤ ਸ਼ਰਮਾ - ਲੁਧਿਆਣਾ ਵਰਧਮਾਨ ਨੇੜੇ ਲੱਗੇ ਮੇਲੇ ਚ ਝੂਲੇ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਦੇ ਇਲਜ਼ਾਮ, ਪੀੜਤਾਂ ਨੇ ਇਨਸਾਫ਼ ਲਈ ਥਾਣੇ ਬਾਹਰ ਲਾਇਆ ਧਰਨਾ, ਮੇਲਾ ਪ੍ਰਬੰਧਕਾਂ ਨੇ ਕਿਹਾ ਨੌਜਵਾਨ ਦੀ ਹੋਈ ਕੁਦਰਤੀ ਮੌਤ ਲੁਧਿਆਣਾ ਦੇ ਵਿਚ ਵਰਧਮਾਨ ਚੌਂਕ ਨੇੜੇ ਲੱਗੇ ਇਕ ਮੇਲੇ ਦੇ ਅੰਦਰ ਬੀਤੇ ਦਿਨ ਵਡਾ ਹਾਦਸਾ ਵਾਪਰ ਗਿਆ, ਝੂਲੇ ਤੋਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਆਈ ਹੈ, ਜਦੋਂ ਕੇ ਮੇਲਾ ਪ੍ਰਬੰਧਕਾਂ ਨੇ ਆਪਣਾ ਪੱਲਾ ਝਾੜ ਲਿਆ ਅਤੇ ਕਿਹਾ ਕਿ ਨੌਜਵਾਨ ਨਸ਼ੇ ਦੀ ਹਾਲਤ ਚ ਸੀਂ ਉਨ੍ਹਾਂ ਨੂੰ ਕਰੰਟ ਨਹੀਂ ਲੱਗਾ ਉਸ ਨੂੰ ਖੂਨ ਦੀ ਉਲਟੀ ਆਈ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਜਦੋਂ ਕੇ ਪੀੜਿਤ ਪਰਿਵਾਰ ਥਾਣਾ ਮੋਤੀ ਨਗਰ ਪਹੁੰਚ ਕੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।


ਇਸ ਦੌਰਾਨ ਨੌਜਵਾਨ ਦੇ ਦੋਸਤਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੀ ਸਨ ਜਦੋਂ ਅਸੀਂ ਝੂਲੇ ਵਿੱਚ ਬੈਠੇ ਤਾਂ ਥੋੜਾ ਥੋੜਾ ਕਰੰਟ ਲੱਗ ਰਿਹਾ ਸੀ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਦੋਂ ਝੁਲਾ ਸ਼ੁਰੂ ਹੋਇਆ ਤਾਂ ਕਰੰਟ ਹੋਰ ਵਧ ਗਿਆ ਅਤੇ ਉਸ ਨੂੰ ਜ਼ਿਆਦਾ ਕਰੰਟ ਲੱਗਣ ਕਰਕੇ ਉਸ ਦੀ ਮੌਤ ਹੋ ਗਈ, ਨੌਜਵਾਨਾਂ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਤੇ ਚੁੱਪੀ ਸਾਧੀ ਬੈਠੀ ਹੈ ਕਿਉਂਕਿ ਇਸ ਮੇਲੇ ਤੇ ਲਿੰਕ ਕਿਸੇ ਸਿਆਸਤਦਾਨ ਨਾਲ ਜੁੜੇ ਹੋਏ ਨੇ ਜਿਸ ਕਰਕੇ ਉਹਨਾਂ ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ ਕਿਉਂਕਿ ਨੌਜਵਾਨ ਦੀ ਮੌਤ ਹੋਈ ਹੈ, ਉੱਥੇ ਹੀ ਦੂਜੇ ਪਾਸੇ ਮੇਲਾ ਪ੍ਰਬੰਧਕ ਨੇ ਕਿਹਾ ਕਿ ਨੌਜਵਾਨ ਦੀ ਕੁਦਰਤੀ ਮੌਤ ਹੋਈ ਹੈ ਜੇਕਰ ਕਰੰਟ ਲੱਗਾ ਹੁੰਦਾ ਤਾਂ ਬਾਕੀਆਂ ਨੂੰ ਵੀ ਲੱਗਣਾ ਸੀ ਉਨ੍ਹਾਂ ਕਿਹਾ ਕਿ ਹਾਲੇ ਪੋਸਟਮਾਰਟਮ ਚ ਵੀ ਅਜਿਹਾ ਕੁਝ ਨਹੀਂ ਆਇਆ, ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਹਾਲੇ ਨਹੀਂ ਆਈ, ਮ੍ਰਿਤਕ ਦੇ ਦੋਸਤਾਂ ਨੇ ਕਿਹਾ ਕਿ ਪੁਲਿਸ ਉਹਨਾਂ ਤੇ ਸਮਝੌਤਾ ਕਰਨ ਦਾ ਦਬਾਅ ਬਣਾ ਰਹੀ ਹੈ, ਮੇਲਾ ਪ੍ਰਬੰਧਕ ਦੇ ਸਿਆਸੀ ਪਾਰਟੀ ਨਾਲ ਸਬੰਧ ਵੀ ਦੱਸੇ ਜਾ ਰਹੇ ਹਨ।

Story You May Like