The Summer News
×
Tuesday, 21 May 2024

ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਵੱਡਾ ਹਾਦਸਾ: ਖਾਈ ‘ਚ ਡਿੱਗੀ ਬੱਸ, ਸਕੂਲੀ ਬੱਚਿਆਂ ਸਮੇਤ 10 ਦੀ ਮੌਤ

ਕੁੱਲੂ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਨਿੱਜੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਕੁਝ ਸਕੂਲੀ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਸਾਂਝ ਜਾ ਰਹੀ ਬੱਸ ਸਵੇਰੇ ਕਰੀਬ 8.30 ਵਜੇ ਜੰਗਲਾ ਪਿੰਡ ਨੇੜੇ ਖੱਡ ਵਿੱਚ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਅਧਿਕਾਰੀ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਲਿਜਾਇਆ ਜਾ ਰਿਹਾ ਹੈ।




ਸੋਮਵਾਰ ਸਵੇਰੇ ਇਹ ਬੱਸ ਸਾਂਝ ਘਾਟੀ ਦੇ ਸ਼ੰਸ਼ੇਰ ਤੋਂ ਸਾਂਝ ਵੱਲ ਆ ਰਹੀ ਸੀ, ਜਦੋਂ ਜੰਗਲਾ ਨਾਮਕ ਸਥਾਨ ‘ਤੇ ਬੱਸ ਕੈਂਚੀ ਮੋਡ ‘ਚ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਹੇਠਾਂ ਖਾਈ ‘ਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ‘ਚ ਸਥਾਨਕ ਲੋਕਾਂ ਤੋਂ ਇਲਾਵਾ ਸਕੂਲੀ ਬੱਚੇ ਵੀ ਸਵਾਰ ਸਨ ਜੋ ਸਾਂਝ ਸਕੂਲ ਵੱਲ ਆ ਰਹੇ ਸਨ। ਇਸ ਦੇ ਨਾਲ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।


Story You May Like