The Summer News
×
Tuesday, 21 May 2024

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂ/ਤ

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ। ਬਿਸ਼ਨ ਸਿੰਘ ਬੇਦੀ 77 ਸਾਲ ਦੇ ਸਨ ਅਤੇ ਪਿਛਲੀ ਸਦੀ ਚ ਟੀਮ ਇੰਡੀਆ ਦੇ ਮਹਾਨ ਸਪਿਨਰ ਸਨ। ਬਿਸ਼ਨ ਸਿੰਘ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਪੰਜਾਬ ਚ ਹੋਇਆ ਸੀ। ਬਿਸ਼ਨ ਸਿੰਘ ਬੇਦੀ ਨੇ 1966 ਵਿੱਚ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਅਤੇ ਅਗਲੇ 13 ਸਾਲਾਂ ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਡੇ ਮੈਚ ਜੇਤੂ ਸਾਬਤ ਹੋਏ। 1979 ਵਿੱਚ ਸੰਨਿਆਸ ਲੈਣ ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ ਨੇ 67 ਟੈਸਟ ਮੈਚ ਖੇਡੇ ਅਤੇ 28.71 ਦੀ ਸ਼ਾਨਦਾਰ ਔਸਤ ਨਾਲ 266 ਵਿਕਟਾਂ ਲਈਆਂ।ਇਸ ਦੌਰਾਨ ਉਹ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ।


ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਬਿਸ਼ਨ ਸਿੰਘ ਬੇਦੀ ਦੀ ਖੇਡ ਨਾਲ ਸਾਂਝ ਖਤਮ ਨਹੀਂ ਹੋਈ। ਬਿਸ਼ਨ ਸਿੰਘ ਬੇਦੀ ਨੇ ਆਪਣੇ ਆਪ ਨੂੰ ਲੰਮਾ ਸਮਾਂ ਇਸ ਖੇਡ ਨਾਲ ਜੋੜੀ ਰੱਖਿਆ। ਬੇਦੀ ਨੇ ਕੁਮੈਂਟੇਟਰ ਵਜੋਂ ਵੀ ਕ੍ਰਿਕਟ ਜਗਤ ਵਿੱਚ ਆਪਣੀ ਪਛਾਣ ਬਣਾਈ। ਕੋਚ ਵਜੋਂ ਵੀ ਬਿਸ਼ਨ ਸਿੰਘ ਬੇਦੀ ਲੰਬੇ ਸਮੇਂ ਤੱਕ ਕ੍ਰਿਕਟ ਨਾਲ ਜੁੜੇ ਰਹੇ। ਇੰਨਾ ਹੀ ਨਹੀਂ ਭਾਰਤ ਨੂੰ ਸਪਿਨ ਵਿਭਾਗ ਵਿੱਚ ਮਜ਼ਬੂਤ ਰੱਖਣ ਲਈ ਬਿਸ਼ਨ ਸਿੰਘ ਬੇਦੀ ਨੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਅਤੇ ਆਖਰੀ ਦਮ ਤੱਕ ਭਾਰਤੀ ਕ੍ਰਿਕਟ ਵਿੱਚ ਅਹਿਮ ਯੋਗਦਾਨ ਪਾਉਂਦੇ ਰਹੇ।

Story You May Like