The Summer News
×
Tuesday, 21 May 2024

ਧੁੰਦ ਕਾਰਨ ਜ਼ੀਰੋ ਵਿਜੀਬਿਲਟੀ ਕਰਕੇ ਬੱਸ ਟਰੱਕ ਨਾਲ ਟਕਰਾਈ, 25 ਸਵਾਰੀਆਂ ਜ਼ਖਮੀ

ਖੰਨਾ, 18 ਨਵੰਬਰ : ਇਸ ਸਰਦੀ ਦੀ ਪਹਿਲੀ ਧੁੰਦ ਨੇ ਆਪਣਾ ਕਹਿਰ ਸ਼ੁਰੂ ਕਰ ਦਿੱਤਾ। ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਵਿਜਿਬਿਲਟੀ ਜ਼ੀਰੋ ਹੋਣ ਕਰਕੇ ਖੰਨਾ ਵਿਖੇ ਗੱਡੀਆਂ ਆਪਸ ‘ਚ ਭਿੜੀਆਂ। ਇਹਨਾਂ ਚ ਸ਼ਰਧਾਲੂਆਂ ਦੀ ਭਰੀ ਬੱਸ ਵੀ ਸ਼ਾਮਲ ਸੀ। ਬੱਸ ਚ ਸਵਾਰ ਕਰੀਬ 25 ਸ਼ਰਧਾਲੂ ਜਖ਼ਮੀ ਹੋ ਗਏ। ਜਿਹਨਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਇਹ ਬੱਸ ਜਲੰਧਰ ਦੇ ਆਦਮਪੁਰ ਤੋਂ ਫ਼ਤਹਿਗੜ੍ਹ ਸਾਹਿਬ ਜਾ ਰਹੀ ਸੀ।


ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਵਿਜਿਬਿਲਟੀ ਜ਼ੀਰੋ ਹੋਣ ਕਰਕੇ ਖੰਨਾ ਵਿਖੇ ਗੱਡੀਆਂ ਆਪਸ ਚ ਭਿੜੀਆਂ। ਇਹਨਾਂ ‘ਚ ਯਾਤਰੀ ਬੱਸ ਵੀ ਸ਼ਾਮਲ ਸੀ। ਬੱਸ ਚ ਸਵਾਰ ਕਰੀਬ 25 ਸਵਾਰੀਆਂ ਜਖ਼ਮੀ ਹੋ ਗਈਆਂ। ਜਿਹਨਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਡਰਾਈਵਰ ਨੇ ਦੱਸਿਆ ਕਿ ਜੀ ਟੀ ਰੋਡ ਉਪਰ ਹੀ ਖਰਾਬ ਟਰੱਕ ਖੜ੍ਹਾ ਸੀ ਜੋਕਿ ਧੁੰਦ ‘ਚ ਨਹੀਂ ਦਿੱਖ ਰਿਹਾ ਸੀ। ਇਸਦੇ ਪਿੱਛੇ ਬੱਸ ਟਕਰਾ ਗਈ। ਜਖ਼ਮੀ ਸ਼ਰਧਾਲੂ ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਚ ਕਈ ਬੱਚੇ ਅਤੇ ਔਰਤਾਂ ਵੀ ਜਖ਼ਮੀ ਹੋ ਗਈਆਂ।

Story You May Like