The Summer News
×
Monday, 20 May 2024

ਪਸ਼ੂਆ ਵਿਚ ਫੈਲ ਰਹੀ ਧੱਫੜੀ ਬਿਮਾਰੀ ਨੂੰ ਲੈ ਕੇ ਕਾਂਗਰਸੀ ਆਗੂ ਅਜੇ ਮੰਗੂਪੁਰ ਦੀ ਸਰਕਾਰ ਨੂੰ ਅਪੀਲ

ਨਵਾਂਸ਼ਹਿਰ-ਬਲਾਚੌਰ, 29 ਜੁਲਾਈ -(ਤੇਜ਼ ਪ੍ਰਕਾਸ਼) : ਬਲਾਚੌਰ ਕਾਂਗਰਸ ਪਾਰਟੀ ਦੇ ਦਫਤਰ ਤੋਂ ਅਜ ਕਾਂਗਰਸੀ ਆਗੂ ਅਜੇ ਮੰਗੂਪੁਰ ਨੇ ਆਖਿਆ ਕਿ ਸਾਡੇ ਬਲਾਚੌਰ ਹਲਕੇ ਵਿੱਚ ਧੱਫੜੀ ਦੀ ਬਿਮਾਰੀ ਅੱਜ ਕੱਲ ਬੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਕਾਰਨ ਪਸ਼ੂਆ ਦੀ ਮੌਤ ਵੀ ਹੋਈ ਹੈ। ਸਾਡੇ ਲੋਕਾ ਦਾ ਮੁੱਖ ਕਿਤਾ ਪਸ਼ੂ ਪਾਲਣ ਹੋਣ ਕਾਰਨ ਇਹ ਵੱਡਾ ਨੁਕਸਾਨ ਸਾਡੇ ਭਰਾਵਾ ਨੂੰ ਝੱਲਣਾ ਪੈ ਰਿਹਾ ਹੈ। ਸਾਡੇ ਭਰਾਵਾ ਵਲੋ ਇਹ ਮਸਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਪਰ ਕੋਈ ਕਾਰਵਾਈ ਨਹੀ, ਪ੍ਰਸ਼ਾਸਨ ਗੁੜੀ ਨੀਦ ਸੋ ਰਿਹਾ ਹੈ।


ਜੇਕਰ ਸਰਕਾਰ ਵਲੋ ਇਸ ਲਈ ਕੋਈ ਠੋਸ ਕਦਮ ਨਹੀ ਚੁਕਿਆ ਤਾਂ ਅਸੀ ਆਪਣੇ ਭਰਾਵਾ ਨਾਲ ਮਿਲਕੇ ਆਪਣੇ ਪਸ਼ੂ ਲੈਕੇ ਬਲਾਚੌਰ ਐਸ ਡੀ ਐਮ ਦਫਤਰ ਵਿਖੇ ਵਿਰੋਧ ਪ੍ਰਦਰਸ਼ਨ ਕਰਾਂਗੇ। ਤਾਂ ਜੋ ਇਹ ਪ੍ਰਸ਼ਾਸਨ ਗੁੜੀ ਨੀਦ ਤੋ ਜਾਗ ਸਕੇ ਅਤੇ ਪਿਡਾਂ ਵਿਚ ਡਾਕਟਰਾਂ ਦੀਆਂ ਅਲੱਗ ਅਲੱਗ ਟੀਮਾਂ ਭੇਜਕੇ ਇਸ ਦੀ ਰੋਕਥਾਮ ਕਰਨ।ਅਸੀਂ ਮੰਗਲਵਾਰ ਤੱਕ ਦਾ ਸਮਾਂ ਦਿੰਨੇ ਹਾਂ ਨਹੀਂ ਤਾਂ ਬੁੱਧਵਾਰ ਨੂੰ ਐਸਡੀਐਮ ਦਫਤਰ ਵਿਖੇ ਪਸ਼ੂ ਲਿਆ ਕੇ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ। ਇਸ ਦੇ ਨਾਲ ਹੀ ਅਸੀ ਆਪਣੇ ਦਫਤਰ ਦਾ ਨੰਬਰ 7293200088 ਜਾਰੀ ਕਰਦੇ ਹਾ ਜੇਕਰ ਕਿਸੀ ਨੂੰ ਇਸ ਸਮੱਸਿਆ ਆਉਦੀ ਹੈ ਤਾ ਅਸੀ ਤੁਹਾਡੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।


Story You May Like