The Summer News
×
Monday, 13 May 2024

ਆਰਥਿਕ ਤੰਗੀ ਕਾਰਨ ਪੜ੍ਹਾਈ ਵਿਚਕਾਰ ਛੱਡ ਝੋਨੇ ਲਾਉਣ ਲਈ ਮਜਬੂਰ ਨੇ ਮਾਨਸਾ ਦੀਆਂ ਦੋ ਲੜਕੀਆਂ

ਮਾਨਸਾ : ਮਾਨਸਾ ਦੀਆਂ ਦੋ ਧੀਆਂ ਆਰਥਿਕ ਤੰਗੀ ਦੇ ਕਾਰਨ ਮਜ਼ਬੂਰ ਹੋ ਕੇ ਐਮ ਬੀ ਏ, ਤੇ ਟੀਚਰ ਬਣਨ ਦਾ ਸੁਪਨਾ ਵਿਚਕਾਰ ਛੱਡ ਕੇ ਖੇਤਾਂ ਦੇ ਵਿੱਚ ਝੋਨਾ ਲਾਉਣ ਦੇ ਲਈ ਮਜਬੂਰ ਨੇ ਤੇ ਆਪਣੀ ਆਰਥਿਕ ਮੰਦਹਾਲੀ ਦੇ ਹੰਝੂ ਵਹਾ ਰਹੀਆਂ ਨੇ ਗਿਣਤੀਆਂ ਨੇ ਕਿਹਾ ਕਿ ਉਨ੍ਹਾਂ ਦਾ ਅੱਗੇ ਪੜ੍ਹਾਈ ਕਰਨ ਦਾ ਸੁਪਨਾ ਹੈ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਆਪਣੀ ਅੱਗੇ ਦੀ ਪੜ੍ਹਾਈ ਨੂੰ ਜਾਰੀ ਕਰ ਸਕਦੀਆਂ ਹਨ।

 

ਪੜਾਈ ਕਰਨ ਦੇ ਬਾਵਜੂਦ ਵੀ ਇੰਨੀ ਦਿਨੀਂ ਮਾਨਸਾ ਦੇ ਖੇਤਾਂ ਵਿੱਚ ਦੋ ਲੜਕੀਆ ਆਪਣੀ ਪੜ੍ਹਾਈ ਵਿਚਕਾਰ ਛੱਡ ਕੇ ਘਰ ਦੇ ਹਾਲਾਤਾਂ ਨਾਲ ਜੂਝਦੇ ਹੋਏ ਝੋਨਾ ਲਾਉਣ ਲਈ ਮਜਬੂਰ ਹਨ ਭਾਵੁਕ ਹੁੰਦੇ ਸਕੂਲ ਲੜਕੀ ਸੈਨਮ ਨੇ ਦੱਸਿਆ ਕਿ ਉਹ ਪਰਿਵਾਰ ਦੇ ਵਿੱਚ ਪੰਜ ਧੀਆਂ ਹਨ ਅਤੇ ਕਈ ਸਾਲ ਪਹਿਲਾਂ ਪਿਤਾ ਦਾ ਐਕਸੀਡੈਂਟ ਹੋ ਗਿਆ। ਜਿਸ ਕਾਰਨ ਉਹ ਦੋ ਸਾਲ ਕੌਮਾਂ ਦੇ ਵਿਚ ਰਿਹਾ ਅਤੇ ਅੱਜ ਵੀ ਮੰਜੇ ਵਿੱਚ ਪਿਆ ਹੈ। ਜਿਸ ਕਾਰਨ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਅਤੇ ਮੇਰੀਆਂ ਛੋਟੀਆਂ ਭੈਣਾਂ ਵੀ ਆਰਥਿਕ ਮਜਬੂਰੀ ਕਾਰਨ ਪੜ੍ਹਾਈ ਛੱਡ ਚੁੱਕੇ ਹਨ। ਉਸ ਨੇ ਦੱਸਿਆ ਕਿ ਅੱਜ ਉਹ ਖੇਤਾਂ ਦੇ ਵਿੱਚ ਝੋਨਾ ਲਗਾ ਰਹੀ ਹੈ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕੇ।

 

ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇ ਸਰਕਾਰ ਉਨ੍ਹਾਂ ਦੀ ਮਦਦ ਕਰ ਦੇਵੇ ਤਾਂ ਉਹ ਆਪਣੀ ਅੱਗੇ ਦੀ ਪੜ੍ਹਾਈ ਕਰ ਸਕਦੀ ਹੈ ਅਤੇ ਆਪਣੇ ਦੂਸਰੇ ਭੈਣਾਂ ਨੂੰ ਵੀ ਪੜ੍ਹਾਈ ਦੇ ਵਲ ਲੈ ਕੇ ਆ ਸਕਦੀ ਹੈ ਤਾਂ ਕਿ ਉਹ ਰੁਜ਼ਗਾਰ ਤੇ ਲੱਗ ਕੇ ਆਪਣੇ ਪਿਤਾ ਦਾ ਇਲਾਜ ਕਰਵਾ ਸਕਣ ਲੜਕੀ ਜ਼ਰੀਨ ਨੇ ਵੀ ਦੱਸਿਆ ਕਿ ਉਹ ਐਮਬੀਏ ਦੀ ਪੜ੍ਹਾਈ ਕਰ ਰਹੀ ਸੀ ਪਰ ਸੀਸ ਜ਼ਿਆਦਾ ਹੋਣ ਕਾਰਨ ਅਤੇ ਬਾਰ ਬਾਰ ਟੀਚਰ ਵੱਲੋਂ ਭਰਨ ਦੇ ਲਈ ਕਿਹਾ ਗਿਆ। ਪਰ ਇਸ ਨਾਲ ਭਰੀ ਜਾਣ ਦੇ ਕਾਰਨ ਪੜ੍ਹਾਈ ਵਿਚਕਾਰ ਛੱਡਣੀ ਪੈ ਗਈ ।

 

ਜ਼ਰੀਨ ਨੇ ਕਿਹਾ ਕਿ ਉਹ ਇਨ੍ਹੀਂ ਦਿਨੀਂ ਝੋਨਾ ਲਗਾ ਰਹੇ ਹਾਂ ਕਿ ਉਹ ਚਾਰ ਪੈਸੇ ਇਕੱਠੇ ਕਰ ਕੇ ਆਪਣੀ ਪੜਾਈ ਕਰ ਸਕੇ ਉਨ੍ਹਾਂ ਦੱਸਿਆ ਕਿ ਕਈ ਵਾਰ ਘਰ ਦੇ ਵਿਚ ਖਾਣਾ ਬਣਾਉਣ ਦੇ ਲਈ ਵੀ ਕੋਈ ਪ੍ਰਬੰਧ ਨਹੀਂ ਹੁੰਦਾ ਜਿਸ ਕਾਰਨ ਭੁੱਖੇ ਹੀ ਸੌਣਾ ਪੈਂਦਾ ਹੈ।

Story You May Like