The Summer News
×
Monday, 24 June 2024

ਚੜ੍ਹਦੀ ਸਵੇਰ ਹੀ ਫੇਸਬੁੱਕ ਹੋਇਆ ਡਾਊਨ, ਯੂਜ਼ਰਸ ਹੋਏ ਪਰੇਸ਼ਾਨ

ਸੋਸ਼ਲ ਮੀਡੀਆ ਹੈਂਡਲ ਫੇਸਬੁੱਕ 'ਤੇ ਲੋਕ ਆਪਣਾ ਕਾਫ਼ੀ ਸਮਾਂ ਬਤੀਤ ਕਰਦੇ ਹਨ। ਕਿਸੇ ਦਾ ਇਸ ਦੇ ਨਾਲ ਰੁਜ਼ਗਾਰ ਜੁੜਿਆ ਹੈ ਤੇ ਕੋਈ ਇਸ ਨੂੰ ਆਪਣੇ ਗਿਆਨ 'ਚ ਵਾਧੇ ਲਈ ਵਰਤਦਾ ਹੈ ਤੇ ਕੋਈ ਲੋਕਾਂ ਦੇ ਨਾਲ ਜੁੜੇ ਰਹਿਣ ਦੇ ਲਈ ਹੈ ਪਰ ਅੱਜ ਤੜਕਸਾਰ ਹੀ ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਡਾਊਨ ਹੋ ਗਿਆ ਹੈ। ਇਸ ਕਾਰਨ ਯੂਜ਼ਰਸ ਪਰੇਸ਼ਾਨ ਹੋ ਗਏ ਹਨ। ਹਾਲਾਂਕਿ ਅਜਿਹਾ ਹਰ ਕਿਸੇ ਨਾਲ ਨਹੀਂ ਹੋ ਰਿਹਾ ਹੈ ਪਰ ਕੁਝ ਯੂਜ਼ਰਸ ਨੂੰ ਫੇਸਬੁੱਕ ਚਲਾਉਣ ਵਿਚ ਮੁਸ਼ਕਿਲ ਆ ਰਹੀ ਹੈ।ਚੜ੍ਹਦੀ ਸਵੇਰ ਹੀ ਲੋਕਾਂ ਨੇ ਜਦੋਂ ਫੇਸਬੁੱਕ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਸੀ ਖੁੱਲ੍ਹ ਰਹੀ ਪਰ ਹੁਣ ਇਹ ਦਿੱਕਤ ਹੋਲੀ ਹੋਲੀ ਠੀਕ ਹੋ ਰਹੀ ਹੈ।

Story You May Like