The Summer News
×
Monday, 20 May 2024

ਪੱਕੇ ਮੋਰਚੇ ਦੀ ਤਿਆਰੀ ‘ਚ ਕਿਸਾਨ! ਅੱਜ ਟਰੈਫਿਕ ਤੋਂ ਪਰੇਸ਼ਾਨ ਹੋ ਸਕਦੇ ਨੇ ਲੋਕ, ਕਿਸਾਨਾਂ ਨੇ ਕੀਤਾ ਜਲੰਧਰ-ਫਗਵਾੜਾ ਹਾਈਵੇਅ ਜਾਮ

ਜਲੰਧਰ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਜੇਕਰ ਤੁਸੀਂ ਜਲੰਧਰ, ਅੰਮ੍ਰਿਤਸਰ ਜਾਂ ਲੁਧਿਆਣਾ ਵੱਲ ਜਾ ਰਹੇ ਹੋ ਤਾਂ ਭਾਰੀ ਟ੍ਰੈਫਿਕ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਫਗਵਾੜਾ ਸ਼ੂਗਰ ਮਿੱਲ ਚੌਕ ਵਿੱਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ।ਜੋ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ। ਇਸ ਨਾਲ ਦਿੱਲੀ ਤੋਂ ਆਉਣ ਵਾਲੀ ਸਾਰੀ ਟਰੈਫਿਕ ਨੂੰ ਫਿਲੌਰ ਤੋਂ ਡਾਇਵਰਟ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਖੰਡ ਮਿੱਲ ਵੱਲ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਹੈ ਅਤੇ ਉਹ ਇਸ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ।


Story You May Like