The Summer News
×
Saturday, 11 May 2024

ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਮੁਕਾਬ/ਲਾ, ਇਕ ਅੱਤਵਾ/ਦੀ ਢੇਰ

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਰਾਜੌਰੀ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਇਸ ਖੇਤਰ ਵਿੱਚ ਪਿਛਲੇ 24 ਘੰਟਿਆਂ ਤੋਂ ਆਪਰੇਸ਼ਨ ਜਾਰੀ ਹੈ। ਬੁੱਧਵਾਰ ਨੂੰ ਰਾਜੌਰੀ ਵਿੱਚ ਦੋ ਫੌਜੀ ਅਫਸਰਾਂ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ ਸਨ। ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਵੀਰਵਾਰ ਨੂੰ ਅਚਾਨਕ ਹੋਈ ਗੋਲੀਬਾਰੀ 'ਚ ਇਕ ਫੌਜੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੇਂਢਰ ਸੈਕਟਰ ਦੀ ਫਗਵਾੜੀ ਗਲੀ ਵਿੱਚ ਵਾੜ ਦੇ ਨੇੜੇ ਅਚਾਨਕ ਗੋਲੀਬਾਰੀ ਵਿੱਚ ਰਾਈਫਲਮੈਨ ਮਧੂ ਸਿੰਘ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ, "ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਗੋਲੀ ਗਲਤੀ ਨਾਲ ਸਿਪਾਹੀ ਦੀ ਆਪਣੀ ਸਰਵਿਸ ਰਾਈਫਲ ਤੋਂ ਚਲਾਈ ਗਈ ਸੀ ਜਾਂ ਕਿਸੇ ਸਾਥੀ ਦੀ ਰਾਈਫਲ ਤੋਂ।" ਫੌਜੀ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਸੀ।

Story You May Like