ਜਲੰਧਰ ਤੇ ਲੁਧਿਆਣਾ ਦੀਆਂ ਸੀਟਾਂ ਦਾ 16 ਅਪਰੈਲ ਨੂੰ ਕੀਤਾ ਜਾਵੇਗਾ ਐਲਾਨ-CM ਮਾਨ
ਲੋਕ ਸਭਾ ਚੋਣਾਂ ਨੂੰ ਲੈਕੇ ਲਗਾਤਾਰ ਸਿਆਸਤ ਦਾਨ ਆਪੋ ਆਪਣੇ ਉਮੀਦਵਾਰਾਂ ਦੀ ਲੀਸਟ ਜਾਰੀ ਕਰ ਰਹੇ ਉੱਥੇ ਹੀ ਹੁਣ ਆਪ ਆਦਮੀ ਪਾਰਟੀ ਵੱਲੋਂ ਜਲੰਧਰ ਅਤੇ ਲੁਧਿਆਣਾ ਸਿੱਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 16 ਅਪ੍ਰੈਲ ਨੂੂੰ ਉਨਾਂ੍ਹ ਵੱਲੋਂ ਇਨ੍ਹਾਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਸੀਐੱਮ ਮਾਨ ਵੱਲੋਂ ਆਪਣੇ ਟੀਵਟ ਰ ਹੈਂਡਲ 'ਤੇ ਟਵੀਟ ਕਰਕੇ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਜਲੰਧਰ ਉਹ ਹੋਟ ਸੀਟਾਂ ਨੇ ਜਿਸ 'ਤੇ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਸੀ। ਦਰਅਸਲ ਜਲੰਧਰ ਤੋਂ ਮੌਜੂਦਾ ਐੱਮਪੀ ਸੁਸ਼ੀਲ ਰਿੰਕੂ ਅਤੇ ਜਲੰਧਰ ਵੈਸਟ ਹਲਕੇ ਤੋਂ ਸ਼ੀਤਲ ਅੰਗੂਰਾਲ ਨੇ ਆਪ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਕਮਲ ਫੜਿਆ ਸੀ।