The Summer News
×
Tuesday, 21 May 2024

ਵੱਡਾ ਹਾਦਸਾ : 8 ਗੱਡੀਆਂ ਦੀ ਆਪਸ 'ਚ ਭਿਆਨਕ ਟੱਕਰ

ਤਪਾ ਮੰਡੀ : ਧੁੰਦ ਕਾਰਨ ਬਰਨਾਲਾ-ਬਠਿੰਡਾ ਕੌਮੀ ਸ਼ਾਹਰਾਹ ’ਤੇ ਤਪਾ ਮੰਡੀ ਘੁੜਾਈ ਚੌਕ ’ਤੇ ਬਣ ਰਹੇ ਪੁਲ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 8 ਵਾਹਨ ਆਪਸ ਵਿੱਚ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਜਿੱਥੇ ਵਾਹਨਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ, ਉੱਥੇ ਹੀ ਇੱਕ ਗਰੀਬ ਵਿਅਕਤੀ ਦੀਆਂ 5 ਬੱਕਰੀਆਂ ਦੀ ਵੀ ਮੌਤ ਹੋ ਗਈ।


ਇਸ ਮੌਕੇ ਪੀੜਤ ਕਾਰ ਸਵਾਰਾਂ ਨੇ ਤਪਾ ਮੰਡੀ ਵਿੱਚ ਬਣ ਰਹੇ ਨਵੇਂ ਪੁਲ ਦੇ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸੜਕ ਹਾਦਸਾ ਪ੍ਰਬੰਧਕਾਂ ਦੀ ਮਾੜੀ ਸੋਚ ਕਾਰਨ ਵਾਪਰਿਆ ਹੈ। ਉਨ੍ਹਾਂ ਦੀ ਕਾਰ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ, ਨਾ ਤਾਂ ਕੋਈ ਸਾਈਨ ਬੋਰਡ ਲਗਾਇਆ ਗਿਆ ਸੀ ਅਤੇ ਨਾ ਹੀ ਪੁਲ ਬਣਾਉਣ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

Story You May Like