The Summer News
×
Wednesday, 26 June 2024

ਟਰੈਕਟਰ ਪਲਟਣ ਨਾਲ ਨੌਜਵਾਨ ਦੀ ਹੋਈ ਮੌਤ, ਪਿੱਛੇ ਛੱਡ ਗਿਆ ਪਤਨੀ ਤੇ 2 ਬੱਚੇ

ਸੁਲਤਾਨਪੁਰ ਲੋਧੀ, 16 ਜੂਨ : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਮਹੀਵਾਲ ਤੋਂ ਉਸ ਵੇਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਪਤਾ ਚੱਲਦਾ ਹੈ ਕਿ ਇੱਕ 32 ਸਾਲਾਂ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਮਹੀਵਾਲ ਦੀ ਟਰੈਕਟਰ ਪਲਟਣ ਕਾਰਨ ਮੌਤ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਬਹੁਤ ਹੀ ਮਿਹਨਤੀ ਤੇ ਅਣਥੱਕ ਨੌਜਵਾਨ ਸੀ ਅਤੇ ਆਪਣੇ ਭਰਾ ਦੇ ਵਿਦੇਸ਼ ਜਾਣ ਮਗਰੋਂ ਘਰ ਦੀ ਸਾਰੀ ਜਿੰਮੇਵਾਰੀ ਉਸ ਉੱਪਰ ਹੀ ਸੀ। ਕਈ ਸਾਲਾਂ ਦੀ ਮਿਹਨਤ ਮਗਰੋਂ ਨਵੇਂ ਘਰ ਦੀ ਉਸਾਰੀ ਦੇ ਲਈ ਉਹ ਕਿਸੇ ਕੰਮ ਨੂੰ ਟਰੈਕਟਰ ਤੇ ਬੰਨ ਦੇ ਉਪਰੋਂ ਦੀ ਲੰਘ ਰਿਹਾ ਸੀ ਤਾਂ ਕਿਸੇ ਕਾਰਨਾ ਕਰਕੇ ਟਰੈਕਟਰ ਬੇਕਾਬੂ ਹੋ ਕੇ ਬੰਨ ਤੋਂ ਥੱਲੇ ਜਾ ਡਿੱਗਾ ਅਤੇ ਟਰੈਕਟਰ ਦੇ ਇਸ ਪਲਟਣਬਾਜ਼ੀ ਕਰਕੇ ਗੁਰਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਗੁਰਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਬੇਹਦ ਹੀ ਗਹਿਰਾ ਸਦਮਾ ਲੱਗਾ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰਿਕ ਮੈਂਬਰਾਂ ਮੁਤਾਬਕ ਗੁਰਵਿੰਦਰ ਸਿੰਘ ਦੀ ਪਤਨੀ ਤੇ ਦੋ ਬੱਚੇ ਜਿਨ੍ਹਾਂ ਵਿੱਚੋਂ ਲੜਕਾ 10 ਸਾਲ ਅਤੇ ਲੜਕੀ ਦੀ ਉਮਰ 7 ਸਾਲ ਹੈ, ਜਿਨਾਂ ਨੂੰ ਉਹ ਆਪਣੀ ਮੌਤ ਮਗਰੋਂ ਹੱਸਦਿਆਂ ਵੱਸਦਿਆਂ ਪਿੱਛੇ ਛੱਡ ਗਿਆ।

Story You May Like