The Summer News
×
Tuesday, 21 May 2024

12ਵੀਂ ਦੇ Revaluation ਦਾ ਨਤੀਜਾ ਐਲਾਨਿਆ, ਦੇਖੋ ਇਸ ਤਰ੍ਹਾਂ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਸਕੱਤਰ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ-2023 ਦੌਰਾਨ 12ਵੀਂ ਜਮਾਤ ਦੀ ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਨਤੀਜਾ 7 ਅਗਸਤ ਨੂੰ ਐਲਾਨ ਦਿੱਤਾ ਗਿਆ ਹੈ। ਇਹ ਨਤੀਜਾ ਉਮੀਦਵਾਰਾਂ ਦੀ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ pseb.ac.in 'ਤੇ 8 ਅਗਸਤ ਯਾਨੀ ਅੱਜ ਤੋਂ ਉਪਲਬਧ ਹੋਵੇਗਾ।



ਇਨ੍ਹਾਂ ਉਮੀਦਵਾਰਾਂ ਦੇ ਈ-ਸਰਟੀਫਿਕੇਟ ਦਫ਼ਤਰ ਵੱਲੋਂ ਡਿਜੀਲੌਕਰ 'ਤੇ ਅਪਲੋਡ ਕੀਤੇ ਜਾਣਗੇ। ਇਸ ਤੋਂ ਇਲਾਵਾ ਅਜਿਹੇ ਉਮੀਦਵਾਰਾਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ, ਜਿਨ੍ਹਾਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਪ੍ਰੀਖਿਆ ਫਾਰਮ 'ਤੇ ਟਿੱਕ ਕੀਤੀ ਗਈ ਹੈ, ਨੂੰ ਵੱਖਰੇ ਤੌਰ 'ਤੇ ਰਜਿਸਟਰਡ ਡਾਕ ਰਾਹੀਂ ਸਬੰਧਤ ਸਕੂਲ ਦੇ ਪਤੇ 'ਤੇ 10 ਦਿਨਾਂ ਦੇ ਅੰਦਰ-ਅੰਦਰ ਭੇਜ ਦਿੱਤਾ ਜਾਵੇਗਾ।

Story You May Like